ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਇੰਦੌਰ 'ਚ ਖੇਡਿਆ ਜਾਵੇਗਾ। ਇੰਦੌਰ ਟੈਸਟ ਤੋਂ ਪਹਿਲਾਂ ਕੇਐੱਲ ਰਾਹੁਲ ਆਪਣੀ ਪਤਨੀ ਆਥੀਆ ਸ਼ੈੱਟੀ ਨਾਲ ਭਸਮ ਆਰਤੀ ਲਈ ਉੱਜੈਨ ਦੇ ਮਹਾਕਾਲ ਮੰਦਰ ਪਹੁੰਚੇ ਸਨ। ਕੇਐੱਲ ਰਾਹੁਲ ਤੋਂ ਬਾਅਦ ਹੁਣ ਅਕਸ਼ਰ ਪਟੇਲ ਵੀ ਆਪਣੀ ਪਤਨੀ ਮੇਹਾ ਪਟੇਲ ਨਾਲ ਮਹਾਕਾਲ ਮੰਦਰ ਦੇ ਦਰਸ਼ਨ ਕਰਨ ਪੁੱਜੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਭਸਮ ਆਰਤੀ ਵਿੱਚ ਵੀ ਸ਼ਿਰਕਤ ਕੀਤੀ ਅਤੇ ਬਾਬਾ ਮਹਾਕਾਲ ਦੇ ਦਰਸ਼ਨ ਕੀਤੇ। ਮਹਾਕਾਲ ਦੇ ਦਰਸ਼ਨ ਕਰਨ ਤੋਂ ਬਾਅਦ ਅਕਸ਼ਰ ਪਟੇਲ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਆ ਕੇ ਬਾਬਾ ਮਹਾਕਾਲ ਦੇ ਦਰਸ਼ਨ ਕਰਨ। ਉਸ ਦੀ ਇੱਛਾ ਹੁਣ ਪੂਰੀ ਹੋ ਗਈ ਹੈ। ਵਿਆਹ ਤੋਂ ਬਾਅਦ ਇਹ ਜੋੜਾ ਪਹਿਲੀ ਵਾਰ ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚਿਆ।
ਇਹ ਵੀ ਪੜ੍ਹੋ : IND vs AUS : ਰਾਹੁਲ ਦੀ ਬਜਾਏ ਇਸ ਖਿਡਾਰੀ ਨੂੰ ਖੇਡਦਾ ਦੇਖਣਾ ਚਾਹੁੰਦੇ ਹਨ ਰਵੀ ਸ਼ਾਸਤਰੀ
ਦੋਵੇਂ ਕਰੀਬ 2 ਘੰਟੇ ਤੱਕ ਮਹਾਕਾਲ ਮੰਦਰ ਦੇ ਨੰਦੀ ਹਾਲ 'ਚ ਬੈਠੇ ਰਹੇ ਅਤੇ ਸਵੇਰੇ ਹੋਣ ਵਾਲੀ ਭਸਮ ਆਰਤੀ ਦੇ ਦਰਸ਼ਨਾਂ ਦਾ ਲਾਭ ਉਠਾਇਆ। ਅਕਸ਼ਰ ਪਟੇਲ ਨੇ ਦੱਸਿਆ, "ਕਈ ਸਾਲਾਂ ਤੋਂ ਮੈਂ ਭਸਮ ਆਰਤੀ ਕਰਨਾ ਚਾਹੁੰਦਾ ਸੀ। ਅੱਜ ਸੋਮਵਾਰ ਦਾ ਚੰਗਾ ਦਿਨ ਹੈ। ਮੇਰਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ, ਇਸ ਲਈ ਮੈਂ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈਣ ਅੱਜ ਆਇਆ ਹਾਂ।
ਭਸਮ ਆਰਤੀ ਦੇ ਦਰਸ਼ਨ ਕਰਕੇ ਮੈਨੂੰ ਸ਼ਾਂਤੀ ਮਹਿਸੂਸ ਹੋਈ। ਮੈਂ ਜਿਵੇਂ ਚਾਹਿਆ ਮੈਨੂੰ ਉਸੇ ਤਰ੍ਹਾਂ ਦਰਸ਼ਨ ਮਿਲੇ। ਮੈਂ ਬਾਬਾ ਮਹਾਕਾਲ ਨੂੰ ਬਹੁਤ ਮੰਨਦਾ ਹਾਂ, ਮੈਂ ਉਨ੍ਹਾਂ ਦੀ ਪੂਜਾ ਕਰਦਾ ਹਾਂ, ਭਗਵਾਨ ਭੋਲੇ ਸਭ ਦੇ ਨਾਲ ਹਨ।" ਅਕਸ਼ਰ ਪਟੇਲ ਅਤੇ ਮੇਹਾ ਪਟੇਲ ਦਾ ਵਿਆਹ ਪਿਛਲੇ ਦਿਨੀਂ ਹੀ ਹੋਇਆ ਸੀ ਤੇ ਅੱਜ ਉਨ੍ਹਾਂ ਨੇ ਮਹਾਕਾਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਾਨ ਸਿੰਘ ਤੇ ਜਯੋਤੀ ਗਾਵਤੇ ਬਣੇ ਦਿੱਲੀ ਮੈਰਾਥਨ ਦੇ ਪੁਰਸ਼ ਤੇ ਮਹਿਲਾ ਵਰਗ ਦੇ ਜੇਤੂ
NEXT STORY