ਮੁੰਬਈ : ਦਿੱਲੀ ਕੈਪੀਟਲਸ ਦਾ ਤੇਜ਼ ਗੇਂਦਬਾਜ਼ ਐਨਰਿਚ ਨੋਰਜੇ ਕੋਵਿਡ-19 ਦੀ ਗਲਤ ਰਿਪੋਰਟ ਕਾਰਨ ਵਾਧੂ 2 ਦਿਨਾਂ ਤਕ ਸਖਤ ਇਕਾਂਤਵਾਸ ’ਚ ਰਹਿਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ’ਚੋਂ ਬਾਹਰ ਆ ਗਿਆ। ਦੱਖਣੀ ਅਫਰੀਕਾ ਦੇ ਇਸ ਤੇਜ਼ ਗੇਂਦਬਾਜ਼ ਨੂੰ ਇਕਾਂਤਵਾਸ ਦੌਰਾਨ ਕੋਵਿਡ-19 ਜਾਂਚ ’ਚ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਨਾਲ ਉਸ ਦਾ ਇਕਾਂਤਵਾਸ ਜਾਰੀ ਰਿਹਾ। ਇਸ ਤੋਂ ਬਾਅਦ ਆਰ. ਟੀ.-ਪੀ. ਸੀ. ਆਰ. ਜਾਂਚ ’ਚ ਤਿੰਨ ਵਾਰ ਨੈਗੇਟਿਵ ਆਉਣ ਤੋਂ ਬਾਅਦ ਉਸ ਨੂੰ ਟੀਮ ਨਾਲ ਜੁੜਨ ਦੀ ਮਨਜ਼ੂਰੀ ਦੇ ਦਿੱਤੀ ਗਈ।
ਦਿੱਲੀ ਕੈਪੀਟਲਸ ਨੇ ਟਵੀਟ ਕੀਤਾ, ‘‘ਤੇਜ਼ ਗੇਂਦਬਾਜ਼ੀ ਦਾ ਸਾਡਾ ਸੁਪਰਸਟਾਰ ਹੁਣ ਇਕਾਂਤਵਾਸ ’ਚੋਂ ਬਾਹਰ ਹੈ। ਕੋਵਿਡ-19 ਦੀ ਗਲਤ ਰਿਪੋਰਟ ਤੋਂ ਬਾਅਦ ਐਨਰਿਚ ਨੋਰਕੀਆ ਜਾਂਚ ’ਚ ਤਿੰਨ ਵਾਰ ਨੈਗੇਟਿਵ ਰਿਹਾ ਤੇ ਉਹ ਹੁਣ ਟੀਮ ਬਬਲ (ਜੈਵ-ਸੁਰੱਖਿਅਤ) ਮਾਹੌਲ ਦਾ ਹਿੱਸਾ ਹੈ। ਸਾਨੂੰ ਉਸ ਨੂੰ ਗੇਂਦਬਾਜ਼ੀ ਕਰਦੇ ਦੇਖਣ ਦੀ ਉਡੀਕ ਹੈ।’’
ਫ੍ਰੈਂਚਾਈਜ਼ੀ ਵੱਲੋਂ ਜਾਰੀ ਵੀਡੀਓ ’ਚ ਨੋਰਜੇ ਨੇ ਕਿਹਾ, ‘‘ਕਮਰੇ (ਇਕਾਂਤਵਾਸ) ’ਚੋਂ ਬਾਹਰ ਹੋਣਾ ਤੇ ਨਾਸ਼ਤੇ ਦੇ ਸਮੇਂ ਸਾਰਿਆਂ ਨੂੰ ਦੇਖ ਕੇ ਵਧੀਆ ਲੱਗ ਰਿਹਾ ਹੈ। ਅੱਜ ਅਭਿਆਸ ਸ਼ੁਰੂ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।’’ ਉਸ ਨੇ ਕਿਹਾ ਕਿ ਸਟੇਡੀਅਮ ’ਚ ਵਾਪਸ ਆਉਣਾ ਵਧੀਆ ਹੋਵੇਗਾ ਤੇ ਇਹ ਵਧੀਆ ਹੈ ਕਿ ਆਈ. ਪੀ. ਐੱਲ. ਭਾਰਤ ’ਚ ਹੋ ਰਿਹਾ ਹੈ। ਮੈਦਾਨ ’ਤੇ ਵਾਪਸੀ ਕਰਨਾ ਰੋਮਾਂਚਕ ਹੈ।
ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. ’ਚ ਕੋਵਿਡ 19 ਦੀ ਗਲਤ ਜਾਂਚ ਤੋਂ ਪ੍ਰਭਾਵਿਤ ਹੋਣ ਵਾਲਾ ਨੋਰਜੇ ਦੂਸਰਾ ਖਿਡਾਰੀ ਹੈ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟਰਾਈਡਰਜ਼ ਦੇ ਓਪਨਰ ਬੱਲੇਬਾਜ਼ ਨਿਤੀਸ਼ ਰਾਣਾ ਨੂੰ ਵੀ ਅਜਿਹੀ ਹਾਲਤ ਦਾ ਸਾਹਮਣਾ ਕਰਨਾ ਪਿਆ ਸੀ।
... ਤਾਂ ਇਸ ਕਾਰਨ ਕੇਨ ਵਿਲੀਅਮਸਨ IPL ’ਚ ਨਹੀਂ ਖੇਡ ਰਹੇ, ਜਾਣੋ ਵਜ੍ਹਾ
NEXT STORY