ਸਟਾਵਾਂਗਰ (ਨਾਰਵੇ), (ਭਾਸ਼ਾ)– ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੇ ਮੰਗਲਵਾਰ ਨੂੰ ਇੱਥੇ ਨਾਰਵੇ ਸ਼ਤਰੰਜ ਟੂਰਨਾਮੈਂਟ ਵਿਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਨੂੰ ਆਰਮਾਗੇਡਨ (ਸਡਨ ਡੈੱਥ) ਵਿਚ ਹਰਾ ਕੇ ਪਹਿਲੇ ਦੌਰ ਵਿਚ ਜਗ੍ਹਾ ਬਣਾਈ। ਸਾਮਾਨ ਟਾਈਮ ਕੰਟਰੋਲ ਵਿਚ ਆਸਾਨ ਡਰਾਅ ਤੋਂ ਬਾਅਦ ਪ੍ਰਗਿਆਨੰਦਾ ਨੂੰ ਸਫੈਦ ਮੋਹਰਿਆਂ ਨਾਲ ਖੇਡਣ ਵਿਚ 10 ਮਿੰਟ ਮਿਲੇ ਜਦਕਿ ਅਲੀਰੇਜ਼ਾ ਨੂੰ ਸੱਤ ਮਿਲੇ ਪਰ ਸ਼ਰਤ ਇਹ ਸੀ ਕਿ ਉਨ੍ਹਾਂ ਨੂੰ ਜਿੱਤ ਦਰਜ ਕਰਨੀ ਸੀ ਕਿਉਂਕਿ ਡਰਾਅ ਹੋਣ ਦੀ ਸਥਿਤੀ ਵਿਚ ਕਾਲੇ ਮੋਹਰਿਆਂ ਨਾਲ ਖੇਡਣ ਵਾਲੇ ਖਿਡਾਰੀ ਨੂੰ ਵਾਧੂ ਅੰਕ ਮਿਲਦੇ।
ਇਸ ਤੋਂ ਬਾਅਦ ਪ੍ਰਗਿਆਨੰਦਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ। ਪੁਰਸ਼ ਤੇ ਮਹਿਲਾ ਵਰਗਾਂ ਵਿਚ ਸਾਰੇ ਮੈਚ ਕਲਾਸੀਕਲ ਟਾਈਮ ਕੰਟਰੋਲ ਵਿਚ ਬਰਾਬਰ ਰਹੇ ਅਤੇ ਨਤੀਜੇ ਦਾ ਫੈਸਲਾ ਕਰਨ ਲਈ ਛੇ ਆਰਮਾਗੇਡਨ ਮੈਚਾਂ ਸਹਾਰਾ ਲੈਣਾ ਪਿਆ। ਵਿਸ਼ਵ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੇ ਮੌਜੂਦਾ ਵਿਸ਼ਵ ਚੈਂਪੀਅਨ ਡਿੰਗ ਲੀਰੇਨ ਦੇ ਖਿਲਾਫ ਕਲਾਸੀਕਲ ਗੇਮ ਨੂੰ 14 ਚਾਲਾਂ ’ਚ ਡਰਾਅ ਕਰਨ ਤੋਂ ਬਾਅਦ ਆਰਮਾਗੇਡਨ ਗੇਮ ਨੂੰ 68 ਚਾਲਾਂ ’ਚ ਡਰਾਅ ਕਰ ਕੇ ਆਪਣੀ ਚੜ੍ਹਤ ਬਰਕਰਾਰ ਰੱਖੀ।
ਹਿਕਾਰੂ ਨਾਕਾਮੁਰਾ ਨੇ ਆਰਮਾਗੇਡਨ ਮੈਚ ਵਿਚ ਹਮਵਤਨ ਅਮਰੀਕੀ ਫੈਬੀਆਨੋ ਕਾਰੂਆਨਾ ਨੂੰ ਹਰਾਇਆ। ਪਹਿਲੇ ਦੌਰ ਤੋਂ ਬਾਅਦ ਪ੍ਰਗਿਆਨੰਦਾ , ਕਾਰਲਸਨ ਅਤੇ ਨਾਕਾਮੁਰਾ 1.5 ਅੰਕਾਂ ਨਾਲ ਸਾਂਝੇ ਤੌਰ ’ਤੇ ਸਿਖਰ ’ਤੇ ਹਨ ਜਦਕਿ ਅਲੀਰੇਜ਼ਾ, ਲਿਰੇਨ ਅਤੇ ਕਾਰੂਆਨਾ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹਨ। ਕਲਾਸੀਕਲ ਟਾਈਮ ਕੰਟਰੋਲ ਦੇ ਤਹਿਤ ਹਰ ਇਕ ਬਾਜ਼ੀ ਜਿੱਤਣ ਵਾਲੇ ਨੂੰ ਤਿੰਨ ਅੰਕ ਪ੍ਰਾਪਤ ਹੁੰਦੇ ਹਨ, ਜਦਕਿ ਆਰਮਾਗੇਡਨ ਜੇਤੂ ਨੂੰ 1.5 ਅੰਕ ਅਤੇ ਹਾਰਨ ਵਾਲੇ ਨੂੰ 1 ਅੰਕ ਮਿਲਦਾ ਹੈ।
ਮਹਿਲਾ ਵਰਗ ’ਚ ਵੀ ਛੇ ਖਿਡਾਰਨਾਂ ਵਿਚਾਲੇ ਕਲਾਸੀਕਲ ਟਾਈਮ ਕੰਟਰੋਲ ਦੀਆਂ ਤਿੰਨੇ ਬਾਜ਼ੀਆਂ ਡਰਾਅ ਹੋਈਆਂ। ਆਰਮਾਗੇਡਨ ਗੇਮ ’ਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਕੋਨੇਰੂ ਹੰਪੀ ਨੇ ਸਵੀਡਨ ਦੀ ਪਿਆ ਕ੍ਰੇਮਲਿੰਗ ਨੂੰ ਡਰਾਅ ’ਤੇ ਰੋਕ ਕੇ ਡੇਢ ਅੰਕ ਹਾਸਲ ਕੀਤਾ। ਆਰ. ਵੈਸ਼ਾਲੀ ਹਾਲਾਂਕਿ ਮਹਿਲਾ ਵਿਸ਼ਵ ਚੈਂਪੀਅਨ ਵੇਨਜੁਨ ਜ਼ੂ ਦੇ ਖਿਲਾਫ ਸਿਰਫ ਇਕ ਅੰਕ ਹੀ ਬਣਾ ਸਕੀ ਜਦਕਿ ਚੀਨ ਦੀ ਟਿੰਗਜੀ ਲੇਈ ਨੇ ਆਰਮਾਗੇਡਨ ਮੈਚ ਵਿਚ ਯੂਕਰੇਨ ਦੀ ਅੰਨਾ ਮੁਜਿਚੁਕ ਨੂੰ ਹਰਾਇਆ।
ਸਾਤਵਿਕ-ਚਿਰਾਗ ਦੀ ਜੋੜੀ ਸਿੰਗਾਪੁਰ ਓਪਨ ਦੇ ਸ਼ੁਰੂਆਤੀ ਦੌਰ ’ਚ ਉਲਟਫੇਰ ਦਾ ਸ਼ਿਕਾਰ
NEXT STORY