ਸਟਾਵੇਂਗਰ (ਨਾਰਵੇ), (ਭਾਸ਼ਾ)– ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੂੰ ਇੱਥੇ ਨਾਰਵੇ ਸ਼ਤੰਰਜ ਟੂਰਨਾਮੈਂਟ ਦੇ 8ਵੇਂ ਦੌਰ ਦੇ ਸਖਤ ਮੁਕਾਬਲੇ ਵਿਚ ਚੋਟੀ ਦਰਜਾ ਪ੍ਰਾਪਤ ਮੈਗਨਸ ਕਾਰਲਸਨ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਉਸਦੀ ਵੱਡੀ ਭੈਣ ਆਰ. ਵੈਸ਼ਾਲੀ ਨੇ ਸੱਤਵੇਂ ਦੌਰ ਤੋਂ ਬਾਅਦ ਚੋਟੀ ’ਤੇ ਚੱਲ ਰਹੀ ਯੂਕ੍ਰੇਨ ਦੀ ਅੰਨਾ ਮੁਜਿਚੁਕ ਨੂੰ ਹਰਾਇਆ ।
ਇਸ ਜਿੱਤ ਨਾਲ ਕਾਰਲਸਨ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ’ਤੇ ਇਕ ਅੰਕ ਦੀ ਬੜ੍ਹਤ ਬਣਾ ਲਈ ਹੈ, ਜਿਸ ਨੂੰ ਫਰਾਂਸ ਦੇ ਫਿਰੋਜਾ ਅਲੀਰੇਜਾ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ। 6 ਖਿਡਾਰੀਆਂ ਦੇ ਇਸ ਡਬਲ ਰਾਊਂਡ ਰੌਬਿਨ ਟੂਰਨਾਮੈਂਟ ਵਿਚ ਹੁਣ ਜਦੋਂ ਸਿਰਫ ਦੋ ਦੌਰ ਦੀ ਖੇਡ ਬਾਕੀ ਹੈ ਤੇ ਤਦ ਕਾਰਲਸਨ 14.5 ਅੰਕਾਂ ਨਾਲ ਚੋਟੀ ’ਤੇ ਹੈ। ਨਾਕਾਮੁਰਾ ਦੇ 13.5 ਅੰਕ ਹਨ। ਪ੍ਰਗਿਆਨੰਦਾ 12 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ ਜਦਕਿ ਅਲੀਰੇਜਾ ਉਸ ਤੋਂ ਇਕ ਅੰਕ ਪਿੱਛੇ ਚੌਥੇ ਸਥਾਨ ’ਤੇ ਹੈ। ਕਰੂਆਨਾ 9 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ ਜਦਕਿ ਲਿਰੇਨ ਸਿਰਫ 4.5 ਅੰਕ ਨਾਲ ਆਖਰੀ ਸਥਾਨ ’ਤੇ ਹੈ।
ਵਾਰ-ਵਾਰ ਸੰਨਿਆਸ ਦੇ ਬਾਰੇ ਵਿਚ ਨਾ ਪੁੱਛੋ : ਸ਼ੇਤਰੀ
NEXT STORY