ਨਵੀਂ ਦਿੱਲੀ- ਭਾਰਤ ਦੀ ਯੁਵਾ ਨਿਸ਼ਾਨੇਬਾਜ਼ ਮਨੂ ਭਾਕਰ ਦੇ ਕੋਲ ਇਸ ਸਮੇਂ ਤਮਾਮ ਕੌਮਾਂਤਰੀ ਪ੍ਰਤੀਯੋਗਿਤਾਵਾ ਦੇ ਤਮਗ਼ੇ ਹਨ ਪਰ ਉਸ ਦੇ ਖ਼ਾਤੇ 'ਚ ਸਿਰਫ਼ ਓਲੰਪਿਕ ਤਮਗ਼ਾ ਨਹੀਂ ਹੈ ਜਿਸ ਨੂੰ ਉਹ 2024 ਦੇ ਪੈਰਿਸ ਓਲੰਪਿਕ 'ਚ ਹਾਸਲ ਕਰਨਾ ਚਾਹੁੰਦੀ ਹੈ। ਮਨੂ ਭਾਕਰ ਨੇ ਐਤਵਾਰ ਰਾਤ ਇੰਡੀਅਨ ਸਪੋਰਟਸ ਫੈਨ ਐਵਾਰਡ 2022 ਦੇ ਸਮਾਰੋਹ 'ਚ ਇਹ ਗੱਲ ਕਹੀ।
ਉਨ੍ਹਾਂ ਨੇ ਆਗਾਮੀ ਰਾਸ਼ਟਰਮੰਡਲ ਖੇਡਾਂ ਦੇ ਬਾਰੇ 'ਚ ਕਿਹਾ, 'ਮੈਂ ਇਸ ਬਾਰੇ ਜ਼ਿਆਦਾ ਸੋਚਦੀ ਨਹੀ ਹਾਂ। ਮੇਰੇ ਕੋਲ ਸਾਰੇ ਮੈਡਲ ਹਨ। ਪਰ ਇਕ ਓਲੰਪਿਕ ਤਮਗ਼ਾ ਨਹੀਂ ਹੈ।' ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 2018 ਦੀ ਸੋਨ ਤਮਗ਼ਾ ਜੇਤੂ ਏਅਰ ਪਿਸਟਲ ਨਿਸ਼ਾਨੇਬਾਜ਼ ਨੇ ਕਿਹਾ, 'ਮੈਂ 2024 ਪੈਰਿਸ ਓਲੰਪਿਕ ਖੇਡਾਂ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੀ ਤਾਂ ਜੋ ਮੇਰਾ ਓਲੰਪਿਕ ਮੈਡਲ ਦਾ ਸੁਫ਼ਨਾ ਵੀ ਪੂਰਾ ਹੋ ਜਾਵੇ।'
ਹਾਰਦਿਕ ਪੰਡਯਾ ਨੇ ਰਚਿਆ ਇਤਿਹਾਸ, T20I ਕ੍ਰਿਕਟ 'ਚ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ
NEXT STORY