ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਐਚ. ਐਸ. ਪ੍ਰਣਯ ਭਾਵੇਂ ਹੀ ਓਲੰਪਿਕ ਵਿਚ ਥਾਂ ਬਣਾਉਣ ਦੀ ਦੌੜ ਵਿਚ ਸਭ ਤੋਂ ਅੱਗੇ ਹਨ ਪਰ ਉਹ ਫਿਲਹਾਲ ਪੈਰਿਸ ਬਾਰੇ ਨਹੀਂ ਸੋਚਣਾ ਚਾਹੁੰਦੇ ਅਤੇ ਇਸ ਦੀ ਬਜਾਏ ਦੁਨੀਆ ਦੇ ਚੋਟੀ ਦੇ ਤਿੰਨ ਖਿਡਾਰੀਆਂ ਵਿਚ ਥਾਂ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਪਿਛਲੇ 12 ਮਹੀਨਿਆਂ 'ਚ ਭਾਰਤੀ ਖਿਡਾਰੀਆਂ 'ਚ ਸਭ ਤੋਂ ਵੱਧ ਲਗਾਤਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਣਯ ਵਿਸ਼ਵ ਰੈਂਕਿੰਗ 'ਚ ਅਜੇ ਨੌਵੇਂ ਸਥਾਨ 'ਤੇ ਹਨ। ਉਸਨੇ ਮਈ ਵਿੱਚ ਮਲੇਸ਼ੀਆ ਮਾਸਟਰਜ਼ ਖ਼ਿਤਾਬ ਜਿੱਤਿਆ ਸੀ ਜਦਕਿ ਪਿਛਲੇ ਹਫ਼ਤੇ ਸਿਡਨੀ ਵਿੱਚ ਆਸਟ੍ਰੇਲੀਅਨ ਓਪਨ ਜਿੱਤਣ ਦੇ ਨੇੜੇ ਸੀ ਪਰ ਅੰਤ ਵਿੱਚ ਉਸ ਨੂੰ ਉਪ ਜੇਤੂ ਰਹਿ ਕੇ ਸੰਤੁਸ਼ਟ ਹੋਣਾ ਪਿਆ ਸੀ।
ਪ੍ਰਣਯ ਨੇ ਪੀਟੀਆਈ ਨੂੰ ਕਿਹਾ, "ਸ਼ਾਇਦ ਮੈਂ ਇਸ ਸਮੇਂ ਠੀਕ ਸਥਿਤੀ 'ਚ ਹਾਂ। ਮੇਰੇ ਕੋਲ ਮਈ ਤੋਂ ਬਾਅਦ ਕੁਝ ਚੰਗੇ ਟੂਰਨਾਮੈਂਟ ਹੋਏ ਹਨ ਪਰ ਮੈਂ ਕਹਾਂਗਾ ਕਿ ਮੈਂ ਕਦੇ ਵੀ ਸੰਤੁਸ਼ਟ ਨਹੀਂ ਹਾਂ ਅਤੇ ਮੈਂ ਹਮੇਸ਼ਾ ਕੋਰਟ 'ਤੇ ਜਾਣਾ ਚਾਹੁੰਦਾ ਹਾਂ ਅਤੇ ਵੱਡੇ ਟੂਰਨਾਮੈਂਟ ਜਿੱਤਣਾ ਚਾਹੁੰਦਾ ਹਾਂ, ਇਹ ਹਮੇਸ਼ਾ ਮੇਰਾ ਇਰਾਦਾ ਰਿਹਾ ਹੈ। ਮੈਂ ਲਗਾਤਾਰ ਕੁਆਰਟਰਫਾਈਨਲ ਅਤੇ ਸੈਮੀਫਾਈਨਲ ਖੇਡਣ 'ਚ ਸਫਲ ਰਿਹਾ ਹਾਂ ਅਤੇ ਹੁਣ ਮੈਂ ਇਕ ਹੋਰ ਦੌਰ 'ਚ ਜਾ ਕੇ ਫਾਈਨਲ 'ਚ ਜਗ੍ਹਾ ਬਣਾਉਣ ਅਤੇ ਟੂਰਨਾਮੈਂਟ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਇਹ ਵੀ ਪੜ੍ਹੋ : BWF ਵਿਸ਼ਵ ਰੈਂਕਿੰਗ : ਸਿੰਧੂ ਨੂੰ ਦੋ ਸਥਾਨਾਂ ਦਾ ਫਾਇਦਾ, ਸ਼੍ਰੀਕਾਂਤ 20ਵੇਂ ਸਥਾਨ 'ਤੇ ਖਿਸਕਿਆ
ਮੌਜੂਦਾ ਸੀਜ਼ਨ ਵਿੱਚ ਦੋ ਫਾਈਨਲਾਂ ਤੋਂ ਇਲਾਵਾ ਤਿੰਨ ਕੁਆਰਟਰ ਫਾਈਨਲ ਅਤੇ ਇੱਕ ਸੈਮੀਫਾਈਨਲ ਵਿੱਚ ਥਾਂ ਬਣਾਉਣ ਵਾਲਾ 31 ਸਾਲਾ ਪ੍ਰਣਯ 2017 ਵਿੱਚ ਵਿਸ਼ਵ ਵਿੱਚ ਅੱਠਵੇਂ ਸਥਾਨ ’ਤੇ ਸੀ ਪਰ ਸਿਹਤ ਕਾਰਨ 2021 ਵਿੱਚ 33ਵੇਂ ਸਥਾਨ ’ਤੇ ਆ ਗਿਆ ਹੈ। ਤਿਰੂਅਨੰਤਪੁਰਮ ਦੇ ਪ੍ਰਣਯ ਨੇ ਹਾਲਾਂਕਿ ਪਿਛਲੇ ਸਾਲ ਦਸੰਬਰ 'ਚ ਚੋਟੀ ਦੇ 10 'ਚ ਵਾਪਸੀ ਕੀਤੀ ਅਤੇ ਫਿਰ ਇਸ ਸਾਲ ਮਈ 'ਚ ਕਰੀਅਰ ਦੀ ਸਰਵੋਤਮ ਸੱਤਵੀਂ ਰੈਂਕਿੰਗ ਹਾਸਲ ਕੀਤੀ।
ਆਉਣ ਵਾਲੇ ਮਹੀਨਿਆਂ ਵਿੱਚ ਦੁਨੀਆ ਦੇ ਚੋਟੀ ਦੇ ਪੰਜ ਜਾਂ ਚੋਟੀ ਦੇ ਤਿੰਨ ਵਿੱਚ ਆਉਣਾ ਇੱਕ ਚੁਣੌਤੀ ਹੋਵੇਗਾ। ਮੈਂ ਹੁਣ ਤੱਕ ਅਜਿਹਾ ਕਦੇ ਨਹੀਂ ਕਰ ਸਕਿਆ ਹਾਂ। ਮੈਨੂੰ ਲੱਗਦਾ ਹੈ ਕਿ ਇਹ ਹੁਣ ਤੱਕ ਦਾ ਟੀਚਾ ਹੈ। ਮੈਂ ਓਲੰਪਿਕ ਦੇ ਬਾਰੇ 'ਚ ਜ਼ਿਆਦਾ ਅੱਗੇ ਨਹੀਂ ਸੋਚ ਰਿਹਾ। ਪ੍ਰਣਯ ਨੇ ਕਿਹਾ, "ਹੁਣ ਟੀਚੇ ਬਹੁਤ ਛੋਟੇ ਹਨ, ਅਸੀਂ ਅਗਲੇ ਹਫਤੇ ਕਿਵੇਂ ਪ੍ਰਦਰਸ਼ਨ ਕਰ ਸਕਦੇ ਹਾਂ ਜਾਂ ਕਹੀਏ ਵਿਸ਼ਵ ਚੈਂਪੀਅਨਸ਼ਿਪ ਜਾਂ ਚਾਈਨਾ ਓਪਨ, ਇਹੋ ਇਕੋ ਇਕ ਟੀਚਾ ਹੈ ਤੇ ਬਾਕੀ ਚੀਜ਼ਾਂ ਆਪਣੇ ਆਪ ਹੋ ਜਾਣਗੀਆਂ।" ਪ੍ਰਣਯ ਹੁਣ ਡੈਨਮਾਰਕ ਵਿੱਚ ਵਿਸ਼ਵ ਚੈਂਪੀਅਨਸ਼ਿਪ (21-27 ਅਗਸਤ) 'ਚ ਹਿੱਸਾ ਲੈਣਗੇ ਇਸ ਤੋਂ ਬਾਅਦ ਚਾਈਨਾ ਓਪਨ ਸੁਪਰ 1000 (5-10 ਸਤੰਬਰ) ਅਤੇ ਹਾਂਗਜ਼ੂ ਵਿੱਚ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫਿਡੇ ਵਿਸ਼ਵ ਕੱਪ ਸ਼ਤਰੰਜ – ਨਿਹਾਲ, ਵਿਦਿਤ ਅਤੇ ਹਰਿਕਾ ਵੀ ਚੌਥੇ ਦੌਰ ਵਿੱਚ
NEXT STORY