ਨਿਊਯਾਰਕ (ਭਾਸ਼ਾ) : ਅਮਰੀਕੀ ਓਪਨ ਦੀ ਆਦਰਸ਼ ਤਿਆਰੀ ਕਰਦੇ ਹੋਏ ਸਰਬਿਆਈ ਖਿਡਾਰੀ ਨੋਵਾਕ ਜੋਕੋਵਿਚ ਨੇ ਸ਼ਨੀਵਾਰ ਨੂੰ ਵੈਸਟਰਨ ਐਂਡ ਸਦਰਨ ਓਪਨ ਫਾਈਨਲ ਵਿਚ ਮਿਲੋਸ ਰਾਓਨਿਚ ਖ਼ਿਲਾਫ ਹੌਲੀ ਸ਼ੁਰੂਆਤ ਤੋਂ ਬਾਅਦ 1-6, 6-3, 6-4 ਨਾਲ ਜਿੱਤ ਦਰਜ ਕਰਦੇ ਹੋਏ ਖ਼ਿਤਾਬ ਆਪਣੇ ਨਾਮ ਕੀਤਾ। ਇਹ ਜੋਕੋਵਿਚ ਦਾ ਮਾਸਟਰਸ 1000 ਟੂਰਨਾਮੈਂਟ ਵਿਚ 35ਵਾਂ ਖ਼ਿਤਾਬ ਹੈ, ਜਿਸ ਨਾਲ ਉਹ ਰਾਫੇਲ ਨਡਾਲ ਦੇ ਰਿਕਾਰਡ ਦੇ ਬਰਾਬਰ ਪਹੁੰਚ ਗਏ। ਜੋਕੋਵਿਚ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਅਮਰੀਕੀ ਓਪਨ ਗਰੈਂਡਸਲੈਮ ਟੂਰਨਾਮੈਂਟ ਵਿਚ ਇਕ ਮਜ਼ਬੂਤ ਦਾਅਵੇਦਾਰ ਹੋਣਗੇ। ਉਥੇ ਹੀ ਵਿਕਟੋਰੀਆ ਅਜਾਰੇਂਕਾ ਨੇ 2016 ਦੇ ਬਾਅਦ ਆਪਣਾ ਪਹਿਲਾ ਟੂਰ ਖ਼ਿਤਾਬ ਆਪਣੇ ਨਾਮ ਕੀਤਾ, ਕਿਉਂਕਿ ਨਾਓਮੀ ਓਸਾਕਾ ਨੂੰ ਮਾਂਸਪੇਸ਼ੀਆਂ ਵਿਚ ਦਬਾਅ ਕਾਰਨ ਮਹਿਲਾ ਫਾਈਨਲ ਤੋਂ ਹੱਟਣਾ ਪਿਆ।
26 ਇੰਚ ਦੇ ਡੌਲਿਆਂ ਕਾਰਨ ਕਾਫ਼ੀ ਮਸ਼ਹੂਰ ਸਨ ਬਾਡੀ ਬਿਲਡਰ ਸਤਨਾਮ ਖੱਟੜਾ
NEXT STORY