ਭਾਦਸੋਂ (ਅਵਤਾਰ) : ਬਾਡੀ ਬਿਲਡਰ ਮਾਡਲ ਸਤਨਾਮ ਖਟੜਾ ਦੀ ਸ਼ਨੀਵਾਰ ਯਾਨੀ 29 ਅਗਸਤ ਨੂੰ ਅਚਾਨਕ ਮੌਤ ਹੋ ਗਈ। 31 ਸਾਲਾ ਸਤਨਾਮ ਸਿੰਘ ਖੱਟੜਾ ਬਾਡੀ ਫਿਟਨੈੱਸ ਇੰਡਸਟਰੀਜ਼ ਦਾ ਮੰਨਿਆਂ-ਪ੍ਰਮੰਨਿਆਂ ਨਾਂ ਸੀ। ਸਤਨਾਮ ਖਟੜਾ ਪੂਰੇ ਦੇਸ਼ ਵਿਚ ਆਪਣੇ ਵੱਡੇ ਡੌਲਿਆਂ ਕਾਰਨ ਜਾਣੇ ਜਾਂਦੇ ਸਨ। ਸਤਨਾਮ ਖਟੜਾ ਆਪਣੀ ਬਾਡੀ ਕਾਰਨ ਇੰਨੇ ਮਸ਼ਹੂਰ ਸਨ ਕਿ ਉਨ੍ਹਾਂ ਨੂੰ ਪੰਜਾਬੀ ਗਾਣਿਆਂ ਵਿਚ ਮਾਡਲਿੰਗ ਦੇ ਆਫਰ ਵੀ ਮਿਲਣ ਲੱਗੇ। ਸਤਨਾਮ ਖਟੜਾ ਆਪਣੇ ਨਾਂ ਦੇ ਫਿਟਨੈੱਸ ਬਰਾਂਡ ਪ੍ਰੋਡਕਟ ਲਾਂਚ ਕਰਨ ਜਾ ਰਹੇ ਸਨ।
ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਦਾ ਇਨਾਮ ਦੇਵੇਗੀ ਸ਼ਿਵ ਸੈਨਾ ਬਾਲ ਠਾਕਰੇ
ਸਤਨਾਮ ਖਟੜਾ ਦਾ ਜਨਮ ਪੰਜਾਬ ਦੇ ਛੋਟੇ ਜਿਹੇ ਪਿੰਡ ਭਾਦਸੋਂ ਵਿਚ 1989 ਵਿਚ ਹੋਇਆ ਅਤੇ ਉਹ ਟਿਕਟਾਕ 'ਤੇ ਕਾਫੀ ਮਸ਼ਹੂਰ ਸਨ ਅਤੇ ਉਨ੍ਹਾਂ ਦੇ ਲੱਖਾਂ ਫਾਲੋਅਰਜ਼ ਸਨ। ਪਰਿਵਾਰਕ ਮੈਂਬਰ ਕਮਜੀਤ ਸਿੰਘ ਨੇ ਦੱਸਿਆ ਕਿ ਯਾਰਾਂ ਦੇ ਯਾਰ 5 ਫੁੱਟ 10 ਇੰਚ ਉੱਚੇ ਸਤਨਾਮ ਖੱਟੜਾ ਦੀ ਪ੍ਰਸਿੱਧੀ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਕੱਲੇ ਇੰਸਟਾਗ੍ਰਾਮ 'ਤੇ ਹੀ ਉਸ ਦੇ 387000 ਫਾਲੋਅਰਜ਼ ਸਨ ਅਤੇ ਇੰਸਟਾਗ੍ਰਾਮ 'ਤੇ ਉਸ ਦੀਆਂ 1424 ਪੋਸਟਾਂ ਪਾਈਆਂ ਗਈਆਂ ਹਨ। ਖੱਟੜਾ ਨੂੰ ਬਚਪਨ ਤੋਂ ਹੀ ਕਬੱਡੀ ਖੇਡਣ ਦਾ ਬੜਾ ਸ਼ੌਕ ਸੀ। ਉਸ ਨੇ ਸਕੂਲ ਪੱਧਰ ਤੋਂ ਕਬੱਡੀ ਦੀ ਖੇਡ ਸ਼ੁਰੂ ਕੀਤੀ ਅਤੇ ਇਕ ਨਾਮਵਰ ਖਿਡਾਰੀ ਬਣ ਕੇ ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਵਿਦੇਸ਼ਾਂ 'ਚ ਵੀ ਜਾ ਕੇ ਕਬੱਡੀ ਦੀ ਧਾਕ ਜਮਾਈ।
ਇਹ ਵੀ ਪੜ੍ਹੋ: ਦੁਨੀਆ 'ਚ ਕੋਰੋਨਾ ਫੈਲਾ ਕੇ ਚੀਨ ਨੇ ਖੋਲ੍ਹੇ ਸਕੂਲ-ਕਾਲਜ, ਭਾਰਤ ਸਮੇਤ ਕਈ ਦੇਸ਼ਾਂ 'ਚ ਅਜੇ ਵੀ ਪਾਬੰਦੀ
ਉੱਘੇ ਬਾਡੀ ਬਿਲਡਰ ਰੋਇਸ ਖੇੜਾ ਦੇ ਸੰਪਰਕ 'ਚ ਆਉਣ 'ਤੇ ਖੱਟੜਾ ਨੇ 26 ਇੰਚ ਦਾ ਡੌਲਾ ਬਣਾਉਣ ਦੀ ਤਾਂਘ 'ਚ ਫਿਟਨੈੱਸ ਸ਼ੁਰੂ ਕੀਤੀ ਪਰ ਪਰਿਵਾਰ ਕੋਲ ਘੱਟ ਜ਼ਮੀਨ ਹੋਣ ਕਾਰਣ ਅਤੇ ਆਰਥਿਕ ਪੱਖ ਦੀ ਮਜਬੂਰੀ ਉਸ ਦੇ ਬਾਡੀ ਬਿਲਡਰ ਦੇ ਸੁਪਨਿਆਂ ਦੇ ਰਾਹ 'ਚ ਰੌੜਾ ਬਣਨ ਲੱਗੀ। ਉਸ ਦੇ ਮਨ ਦੀ ਖਾਹਿਸ਼ ਸੀ ਕਿ ਉਹ ਆਪਣਾ ਸੁਪਨਾ ਜ਼ਰੂਰ ਪੂਰਾ ਕਰੇਗਾ। ਇਸੇ ਦੌਰਾਨ ਯਾਰਾਂ ਦੋਸਤਾਂ ਤੋਂ ਪੈਸੇ ਲੈ ਕੇ ਰੋਜ਼ਾਨਾ ਖੁਰਾਕ ਖਾਣੀ ਸ਼ੁਰੂ ਕਰ ਦਿੱਤੀ ਅਤੇ ਮਿਹਨਤ ਕਰਨ ਲੱਗਾ। ਪਿਛਲੇ ਕੁਝ ਸਮਿਆਂ ਦੌਰਾਨ ਉਸ ਨੇ ਆਪਣੇ ਸਰੀਰ ਨੂੰ ਅਜਿਹੀ ਦਿੱਖ ਦਿੱਤੀ ਕਿ ਹਰ ਪਾਸੇ ਸਤਨਾਮ ਖੱਟੜਾ ਦਾ ਹੀ ਨਾਮ ਹਰੇਕ ਦੀ ਜ਼ੁਬਾਨ 'ਤੇ ਘੁੰਮਣ ਲੱਗਾ।
ਇਹ ਵੀ ਪੜ੍ਹੋ: ਪੈਟਰੋਲ ਦੀਆਂ ਕੀਮਤਾਂ ਚੜੀਆਂ ਰਿਕਾਰਡ ਉਚਾਈ 'ਤੇ, ਇਥੇ ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
ਪਰਿਵਾਰਕ ਸੂਤਰਾਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਸਤਨਾਮ ਖੱਟੜਾ ਦੇ ਪੇਟ 'ਚ ਦਰਦ ਰਹਿਣ ਕਾਰਣ ਦੇਰ ਰਾਤ ਉਸ ਨੂੰ ਸਾਹ ਲੈਣ 'ਚ ਤਕਲੀਫ਼ ਆ ਰਹੀ ਸੀ। ਜਦੋਂ ਉਸ ਨੂੰ ਪਟਿਆਲਾ ਇਲਾਜ ਲਈ ਲਿਜਾ ਰਹੇ ਸੀ ਤਾਂ ਪਿੰਡ ਟੌਹੜਾ ਦੇ ਨਜ਼ਦੀਕ ਉਸ ਨੂੰ ਖੂਨ ਦੀ ਉਲਟੀ ਆਈ ਅਤੇ ਉਥੇ ਹੀ ਦਮ ਤੋੜ ਗਿਆ। ਪਿੰਡ 'ਚ ਉਸ ਦੀ ਮੌਤ ਦੀ ਖਬਰ ਫੈਲੀ ਤਾਂ ਸੋਗ ਦੀ ਲਹਿਰ ਦੌੜ ਗਈ। ਪੂਰੇ ਪਿੰਡ 'ਚ ਕਿਸੇ ਘਰ ਚੁੱਲਾ ਨਹੀਂ ਬਲਿਆ। ਪਿੰਡ ਭੱਲਮਾਜਰਾ ਦੇ ਸ਼ਮਸ਼ਾਨਘਾਟ 'ਚ ਸਤਨਾਮ ਖੱਟੜਾ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ: 1 ਸਤੰਬਰ ਤੋਂ ਦੇਸ਼ਭਰ 'ਚ ਸਾਰਿਆਂ ਦਾ ਬਿਜਲੀ ਬਿੱਲ ਹੋਵੇਗਾ ਮਾਫ਼, ਜਾਣੋ ਕੀ ਹੈ ਸੱਚਾਈ
ਸਰਕਾਰੀ ਅਨਾਜ ਦੀਆਂ ਬੋਰੀਆਂ 'ਚ ਪਾਣੀ ਪਾਉਂਦਿਆਂ ਦੀ ਵੀਡੀਓ ਵਾਇਰਲ
NEXT STORY