ਨਵੀਂ ਦਿੱਲੀ— ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਰਿਟਾਇਰ ਹਰਟ ਹੋ ਕੇ ਯੂ. ਐੱਸ. ਓਪਨ 2019 ਤੋਂ ਬਾਹਰ ਹੋ ਗਏ। ਸਰਬੀਆ ਦੇ ਇਸ ਖਿਡਾਰੀ ਦੇ ਇਕਦਮ ਬਾਹਰ ਹੋਣ ਨਾਲ ਸਵਿਟਜ਼ਰਲੈਂਡ ਦੇ ਸਟੇਨ ਵਾਵਰਿੰਕਾ ਕੁਆਰਟਰ ਫਾਈਨਲ ’ਚ ਪਹੁੰਚ ਗਏ। 23ਵੇਂ ਨੰਬਰ ਦੇ ਖਿਡਾਰੀ ਵਾਵਰਿੰਕਾ ਕੁਆਰਟਰ ਫਾਈਨਲ ’ਚ ਰੂਸ ਦੇ ਦਾਨਿਲ ਮੇਦਵੇਦੇਵ ਦਾ ਸਾਹਮਣਾ ਕਰਨਗੇ।
ਐਤਵਾਰ ਨੂੰ ਰਾਊਂਡ ਆਫ 16 ’ਚ ਖੇਡੇ ਗਏ ਇਸ ਮੁਕਾਬਲੇ ਦੇ ਚੌਥੇ ਦੌਰ ਦੇ ਮੈਚ ਵਿਚਾਲੇ ਨੋਵਾਕ ਨੇ ਰਿਟਾਇਰਟਹਰਟ ਹੋਣ ਦਾ ਐਲਾਨ ਕਰ ਦਿੱਤਾ। ਦਰਅਸਲ ਮੈਚ ਦੇ ਦੌਰਾਨ ਜੋਕੋਵਿਚ ਸੱਟ ਦਾ ਸ਼ਿਕਾਰ ਹੋ ਗਏ ਸਨ, ਉਸ ਦੇ ਮੋਢੇ ’ਚ ਸੱਟ ਲਗ ਗਈ ਸੀ। ਇਸ ਦੇ ਬਾਅਦ ਕੋਰਟ ’ਤੇ ਫੀਜ਼ੀਓ ਨੂੰ ਬੁਲਾਇਆ ਗਿਆ, ਜਿਸ ’ਚ ਜੋਕੋਵਿਚ ਦੀ ਸੱਟ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਅੱਗੇ ਨਹੀਂ ਖੇਡ ਸਕਣਗੇ। ਜੋਕੋਵਿਚ ਜਦੋਂ ਸੱਟ ਦਾ ਸ਼ਿਕਾਰ ਹੋਏ ਉਦੋਂ ਮੈਚ ਦੇ ਦੋ ਸੈਟ ਖੇਡੇ ਜਾ ਚੁੱਕੇ ਸਨ ਅਤੇ ਤੀਜਾ ਸੈਟ ਖੇਡਿਆ ਜਾ ਰਿਹਾ ਸੀ।
ਨੋਵਾਕ ਜੋਕੋਵਿਚ ਨੂੰ ਹਾਲ ਹੀ ’ਚ ਸਿਨਸਿਨਾਟੀ ਓਪਨ ਦੇ ਸੈਮੀਫਾਈਨਲ ’ਚ ਰੂਸੀ ਟੈਨਿਸ ਖਿਡਾਰੀ ਦਾਨਿਲ ਮੇਦਵੇਦੇਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਜੋਕੋਵਿਚ ਇਸ ਟੂਰਨਾਮੈਂਟ ਨੂੰ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਸਨ। ਉਨ੍ਹਾਂ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲੇ ਜ਼ਬਰਦਸਤ ਤਰੀਕੇ ਨਾਲ ਜਿੱਤੇ ਸਨ, ਪਰ ਚੌਥੇ ਦੌਰ ਦੇ ਇਸ ਮੈਚ ’ਚ ਉਨ੍ਹਾਂ ਨੂੰ ਸੱਟ ਦਾ ਸ਼ਿਕਾਰ ਹੋਣ ਦਾ ਕਾਰਨ ਹਟਾਉਣਾ ਪਿਆ। ਹਾਲਾਂਕਿ ਇਸ ਮੈਚ ’ਚ ਵਾਵਰਿੰਕਾ ਨੇ ਜੋਕੋਵਿਚ ’ਤੇ ਬੜ੍ਹਤ ਹਾਸਲ ਕਰ ਲਈ ਅਤੇ ਉਨ੍ਹਾਂ ਨੇ 6-4, 7-5 ਨਾਲ ਦੋ ਸੈਟ ਜਿੱਤ ਲਏ ਸਨ। ਤੀਜੇ ਸੈਟ ’ਚ ਵੀ ਵਾਵਰਿੰਕਾ 2-1 ਨਾਲ ਅੱਗੇ ਚਲ ਰਹੇ ਸਨ ਕਿ ਉਸੇ ਸਮੇਂ ਜੋਕੋਵਿਚ ਨੇ ਮੋਢੇ ’ਚ ਸੱਟ ਲਗਣ ਕਾਰਨ ਮੈਚ ਤੋਂ ਹਟਣ ਦਾ ਐਲਾਨ ਕਰ ਦਿੱਤਾ।
ਉਲਟਫੇਰ ਦਾ ਸ਼ਿਕਾਰ ਹੋਈ ਐਸ਼ਲੇ ਬਾਰਟੀ, ਫੈਡਰਰ ਕੁਆਰਟਰ ਫਾਈਨਲ ’ਚ
NEXT STORY