ਰੋਮ (ਵਾਰਤਾ) : ਸਿਖ਼ਰ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਅਤੇ ਪਿਛਲੇ ਚੈਂਪੀਅਨ ਰਾਫੇਲ ਨਡਾਲ ਨੇ ਬੁੱਧਵਾਰ ਨੂੰ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਜੋਕੋਵਿਚ ਨੇ ਟੂਰਨਾਮੈਂਟ ਵਿਚ ਵਾਇਲਡ ਕਾਡਰ ਨਾਲ ਪ੍ਰਵੇਸ਼ ਕਰਣ ਵਾਲੇ ਸਾਲਵਾਟੋਰ ਕਾਰੁਸੋ ਨੂੰ 6-3, 6-2 ਨਾਲ ਹਰਾਇਆ, ਜਦੋਂਕਿ 6 ਮਹੀਨਿਆਂ ਦੇ ਬਾਅਦ ਕੋਰਟ 'ਤੇ ਪਰਤੇ ਦਿੱਗਜ ਖਿਡਾਰੀ ਰਾਫੇਲ ਨਡਾਲ ਨੇ ਆਪਣੇ ਹਮ-ਵਤਨ ਪਾਬਲੋ ਕਾਰਰੇਨੋ ਬੁਸਟਾ ਨੂੰ 6-1, 6-1 ਨਾਲ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ। ਇਸ ਦੌਰਾਨ ਬੀਬੀ ਵਰਗ ਵਿਚ ਟਾਪ ਸੀਡ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ 99ਵੇਂ ਰੈਂਕ ਦੀ ਖਿਡਾਰਨ ਜੈਸਮਿਨ ਪੌਲਿਨੀ ਨੂੰ 6-3,6-4 ਨਾਲ ਹਰਾਇਆ। ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਪਹਿਲੇ ਦੌਰ ਵਿਚ ਅਮਰੀਕਾ ਦੀ ਵੀਨਸ ਵਿਲੀਅਮਜ਼ ਨੂੰ 7-6 (7), 6-2 ਨਾਲ ਹਰਾਇਆ ਸੀ।
ਖ਼ੁਦ ਨੂੰ ਭਾਰਤ ਦਾ ਪੁੱਤ ਕਹਾਉਣ ਵਾਲੇ ਸਚਿਨ ਤੇਂਦੁਲਕਰ ਖ਼ਿਲਾਫ਼ ਕੈਟ ਨੇ ਖੋਲ੍ਹਿਆ ਮੋਰਚਾ, ਕੀਤੀ ਖ਼ਾਸ ਮੰਗ
NEXT STORY