ਮਿਲਾਨ (ਸਾਬੀ ਚੀਨੀਆ): ਫੈੱਡਰੇਸ਼ਨ ਯੂਨੀਅਨ ਸਿੱਖ ਇਟਲੀ ਵੱਲੋਂ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਵਿਖੇ ਲਾਈਫ ਏ.ਪੀ.ਐੱਸ ਐਸੋਸੀਏਸ਼ਨ ਨੂੰ ਸਿੱਖਾਂ ਦੇ ਧਾਰਮਿਕ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਮਾਡਲ ਭੇਟ ਕੀਤੇ ਗਏ। ਲਾਈਫ ਏ.ਪੀ.ਐੱਸ ਐਸੋਸੀਏਸ਼ਨ ਜੋ ਕਿ ਇਟਲੀ ਵਿੱਚ ਨਸਲੀ, ਭਾਸ਼ਾਈ ਅਤੇ ਧਾਰਮਿਕ ਘੱਟ ਗਿਣਤੀਆਂ ਲਈ ਸਭਿਆਚਾਰਕ ਅਤੇ ਸਮਾਜਿਕ ਕਾਰਜ ਕਰਦੀ ਹੈ। ਯੂਐੱਨਓ ਵੱਲੋਂ ਇਸ ਐਸੋਸੀਏਸ਼ਨ ਨੂੰ ਘੱਟ ਗਿਣਤੀ ਧਰਮਾਂ ਵਾਸਤੇ ਇਟਲੀ ਦੇ ਵਿੱਚ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਅਬਜ਼ਰਵਰੀ ਦੇ ਡਾਇਰੈਕਟਰ ਡਾਕਟਰ ਓਗਨੀਆਂ ਨੂੰ ਸੰਯੁਕਤ ਰਾਸ਼ਟਰ ਵੱਲੋਂ ਜਨੇਵਾ ਵਿਖੇ ਘੱਟ ਗਿਣਤੀ ਧਰਮਾਂ ਲਈ ਫੈਲੋ ਨਿਯੁਕਤ ਕੀਤਾ ਗਿਆ ਹੈ, ਜੋ ਕਿ ਪਿਛਲੇ 20 ਸਾਲਾਂ ਦੇ ਦੌਰਾਨ ਇਹ ਭੂਮਿਕਾ ਨਿਭਾਉਣ ਵਾਲੇ ਪਹਿਲੇ ਇਟਾਲੀਅਨ ਹਨ। ਉਹਨਾਂ ਦੇ ਇਸ ਅਹੁਦੇ ਉੱਪਰ ਹੋਣ ਦੇ ਕਰਕੇ ਬਹੁਤ ਸਾਰੀਆਂ ਧਾਰਮਿਕ ਘੱਟ ਗਿਣਤੀ ਦੀਆਂ ਕੌਮਾਂ ਸੰਯੁਕਤ ਰਾਸ਼ਟਰ ਵਿੱਚ ਪ੍ਰਭਾਵਸ਼ਾਲੀ ਪ੍ਰਤੀਨਿਧਤਾ ਕਰ ਰਹੀਆਂ ਹਨ। ਇਹ ਮਾਡਲ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਵਿਖੇ ਇਸ ਐਸੋਸੀਏਸ਼ਨ ਦੀ ਪ੍ਰਧਾਨ ਰੋਸਾਨਾ ਲਾਨਾਤਾ ਅਤੇ ਉਸਦੇ ਪਤੀ ਰੌਕੋ ਲਾਨਾਤਾ ਨੂੰ ਜੋ ਕਿ ਇਕ ਮਨੁੱਖੀ ਅਧਿਕਾਰ ਕਾਰਕੁਨ ਅਤੇ ਲੇਖਕ ਹਨ, ਨੂੰ ਭੇਟ ਕੀਤਾ ਗਿਆ। ਇਸ ਮੌਕੇ ਯੂਨੀਅਨ ਸਿੱਖ ਇਟਲੀ ਦੇ ਆਗੂ ਅਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੇ ਪ੍ਰਬੰਧਕ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਕਿਸਤਾਨ 'ਚ ਵੱਡਾ ਅੱਤਵਾਦੀ ਹਮਲਾ, ਆਤਮਘਾਤੀ ਕਾਰ ਧਮਾਕੇ 'ਚ 11 ਸੁਰੱਖਿਆ ਮੁਲਾਜ਼ਮਾਂ ਦੀ ਮੌਤ
NEXT STORY