ਸਪੋਰਟਸ ਡੈਸਕ- ਵਿਸ਼ਵ ਦੀ ਨੰਬਰ ਇਕ ਖਿਡਾਰੀ ਤੇ ਵਿੰਬਲਡਨ ਚੈਂਪੀਅਨ ਆਸਟਰੇਲੀਆ ਦੀ ਐਸ਼ਲੇ ਬਾਰਟੀ ਸਾਲ ਦੇ ਆਖ਼ਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਸ਼ਨੀਵਾਰ ਨੂੰ ਹਾਰ ਕੇ ਬਾਹਰ ਹੋ ਗਈ। ਬਾਰਟੀ ਨੂੰ ਗ਼ੈਰ ਦਰਜਾ ਪ੍ਰਾਪਤ ਅਮਰੀਕਾ ਦੀ ਸ਼ੇਬਲੀ ਰੋਜਰਸ ਨੇ 6-2, 1-6, 7-6 (5) ਨਾਲ ਹਰਾਇਆ।
ਰੋਜਰਸ ਨੇ ਇਸ ਤੋਂ ਪਹਿਲਾਂ ਬਾਰਟੀ ਤੋਂ ਆਪਣੇ ਪਿਛਲੇ ਸਾਰੇ ਪੰਜ ਮੁਕਾਬਲੇ ਗੁਆਏ ਜਿਸ 'ਚੋਂ ਚਾਰ ਸ਼ਿਕਸਤ ਤਾਂ ਇਸੇ ਸਾਲ ਦੀਆਂ ਹਨ। ਵਿਸ਼ਵ 'ਚ 43ਵੇਂ ਨੰਬਰ ਦੀ ਖਿਡਾਰੀ ਰੋਜਰਸ ਫੈਸਲਾਕੁੰਨ ਸੈੱਟ 'ਚ 2-5 ਨਾਲ ਪੱਛੜੀ ਹੋਈ ਸੀ ਪਰ ਉਨ੍ਹਾਂ ਨੇ ਵਾਪਸੀ ਕਰਦੇ ਹੋਏ ਸੈੱਟ ਨੂੰ ਟਾਈਬ੍ਰੇਕ ਤਕ ਖਿੱਚਿਆ ਤੇ ਟਾਈ ਬ੍ਰੇਕ ਨੂੰ 7-5 ਨਾਲ ਜਿੱਤ ਕੇ ਬਾਰਟੀ ਨੂੰ ਟੂਰਨਾਮੈਂਟ 'ਚੋਂ ਬੂਾਹਰ ਕਰ ਦਿੱਤਾ।
ਪੁਰਸ਼ਾਂ 'ਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ 6-7, 6-3, 6-2, 6-2 ਨਾਲ ਹਰਾ ਕੇ ਬਾਰਟੀ ਜਿਹੀ ਸਥਿਤੀ ਨਹੀਂ ਆਉਣ ਦਿੱਤੀ।
ਮੁੱਖ ਕੋਚ ਰਵੀ ਸ਼ਾਸਤਰੀ ਕੋਵਿਡ-19 ਪਾਜ਼ੇਟਿਵ, ਹੋਰ ਸਹਾਇਕ ਸਟਾਫ਼ ਮੈਂਬਰਾਂ ਨਾਲ ਇਕਾਂਤਵਾਸ 'ਤੇ ਗਏ
NEXT STORY