ਸਪੋਰਟਸ ਡੈਸਕ- ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 16ਵਾਂ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵਿਲ ਯੰਗ (4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 64 ਗੇਂਦਾਂ 'ਤੇ 54 ਦੌੜਾਂ) ਦੇ ਬਾਅਦ ਕਪਤਾਨ ਟਾਮ ਲਾਥਮ ਅਤੇ ਗਲੇਨ ਫਿਲਿਪਸ ਦੇ ਅਰਧ ਸੈਂਕੜਿਆਂ ਦੀ ਬਦੌਲਤ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਦੇ ਨੁਕਸਾਨ 'ਤੇ 289 ਦੌੜਾਂ ਦਾ ਟੀਚਾ ਦਿੱਤਾ ਹੈ। ਇਕ ਸਮੇਂ ਟੀਮ 110 ਦੌੜਾਂ 'ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਮੁਸ਼ਕਲ ਵਿੱਚ ਨਜ਼ਰ ਆ ਰਹੀ ਸੀ ਪਰ ਲਾਥਮ ਅਤੇ ਫਿਲਿਪਸ ਨੇ ਜ਼ਿੰਮੇਵਾਰੀ ਸੰਭਾਲ ਲਈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਖਰਾਬ ਫੀਲਡਿੰਗ ਨੇ ਵੀ ਨਿਊਜ਼ੀਲੈਂਡ ਦਾ ਸਾਥ ਦਿੱਤਾ। ਲਾਥਮ ਨੇ 73 ਗੇਂਦਾਂ 'ਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ ਜਦਕਿ ਫਿਲਿਪਸ ਨੇ 80 ਗੇਂਦਾਂ 'ਚ 71 ਦੌੜਾਂ ਬਣਾਈਆਂ, ਜਿਸ 'ਚ 4 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਨਵੀਨ-ਉਲ-ਹੱਕ ਅਤੇ ਅਜ਼ਮਤੁੱਲਾ ਉਮਰਜ਼ਈ ਨੇ 2-2 ਵਿਕਟਾਂ ਲਈਆਂ।
ਪਿੱਚ ਰਿਪੋਰਟ
ਐੱਮਏ ਚਿਦੰਬਰਮ ਸਟੇਡੀਅਮ ਅਜਿਹੀ ਪਿੱਚ ਪੇਸ਼ ਕਰਦਾ ਹੈ ਜੋ ਬੱਲੇਬਾਜ਼ਾਂ ਲਈ ਮਦਦਗਾਰ ਹੋਵੇਗੀ। ਤੇਜ਼ ਗੇਂਦਬਾਜ਼ ਸ਼ੁਰੂਆਤ ਵਿੱਚ ਕੁਝ ਸੀਮ ਅਤੇ ਸਵਿੰਗ ਦਾ ਆਨੰਦ ਲੈ ਸਕਦੇ ਹਨ ਅਤੇ ਅੰਤ ਵਿੱਚ ਰਿਵਰਸ ਸਵਿੰਗ ਕਰ ਸਕਦੇ ਹਨ। ਜੇਕਰ ਸਹੀ ਢੰਗ ਨਾਲ ਧੀਮੀ ਗੇਂਦ ਦੀ ਵਰਤੋਂ ਕੀਤੀ ਜਾਵੇ ਤਾਂ ਉਹ ਅਸਲ ਵਿੱਚ ਧੋਖੇਬਾਜ਼ ਹੋ ਸਕਦੀ ਹੈ ਅਤੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੀ ਹੈ।
ਮੌਸਮ
ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਦੁਪਹਿਰ ਦੇ ਕਰੀਬ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਹੇਗਾ, ਜੋ ਸ਼ਾਮ ਨੂੰ ਹੌਲੀ-ਹੌਲੀ 29 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਮੈਚ ਦੇ ਬਾਅਦ ਦੇ ਪੜਾਅ ਵਿੱਚ ਤ੍ਰੇਲ ਪੈਣ ਦੀ ਸੰਭਾਵਨਾ ਹੈ।
ਪਲੇਇੰਗ 11
ਨਿਊਜ਼ੀਲੈਂਡ : ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ/ਕਪਤਾਨ), ਗਲੇਨ ਫਿਲਿਪਸ, ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਲਾਕੀ ਫਰਗੂਸਨ, ਟ੍ਰੇਂਟ ਬੋਲਟ
ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਅਜ਼ਮਤੁੱਲਾ ਉਮਰਜ਼ਈ, ਇਕਰਾਮ ਅਲੀਖਿਲ (ਵਿਕਟਕੀਪਰ), ਮੁਹੰਮਦ ਨਬੀ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਭਾਰਤ ਖ਼ਿਲਾਫ਼ ਹਾਰ ਨਹੀਂ ਪਚਾ ਪਾ ਰਿਹਾ ਪਾਕਿ, ਇਸ ਮੁੱਦੇ 'ਤੇ ICC ਨੂੰ ਕੀਤੀ ਸ਼ਿਕਾਇਤ
NEXT STORY