ਕਵੀਂਸਲੈਂਡ- ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀਆਂ ਤਿੰਨ ਵਿਕਟਾਂ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਨਿਊਜ਼ੀਲੈਂਡ ਦੇ ਖ਼ਿਲਾਫ ਲਗਾਤਾਰ ਤੀਜੇ ਵਨ-ਡੇ ਮੈਚ 'ਚ ਹਾਰ ਤੋਂ ਬਚ ਨਹੀਂ ਸਕੀ ਤੇ ਮੇਜ਼ਬਾਨ ਟੀਮ ਨੇ ਤਿੰਨ ਵਿਕਟਾਂ ਨਾਲ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਸੀਰੀਜ਼ 'ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਦੂਜੇ ਵਨ-ਡੇ ਤੋਂ ਬਾਹਰ ਰਹੀ ਝੂਲਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਨਿਊਜ਼ੀਲੈਂਡ ਦੇ ਚੋਟੀ ਦੇ ਕ੍ਰਮ ਦੀਆਂ ਤਿੰਨ ਵਿਕਟਾਂ ਝਟਕਾਈਆਂ।
ਇਹ ਵੀ ਪੜ੍ਹੋ : ਕ੍ਰਿਕਟਰ ਯੁਵਰਾਜ ਨੂੰ ਹਾਈਕੋਰਟ ਤੋਂ ਝਟਕਾ, SC-ST ਐਕਟ ਤਹਿਤ ਚੱਲੇਗਾ ਮੁਕੱਦਮਾ
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਐੱਸ ਮੇਘਨਾ ਨੇ 61 ਦੌੜਾਂ, ਸ਼ੇਫਾਲੀ ਵਰਮਾ ਨੇ 51 ਤੇ ਦੀਪਤੀ ਸ਼ਰਮਾ ਨੇ 69 ਦੌੜਾਂ ਦੀ ਮਦਦ ਨਾਲ 49.3 ਓਵਰ 'ਚ 279 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਲਗਤਾਰ ਚੌਥਾ ਮੈਚ ਨਹੀਂ ਖੇਡ ਸਕੀ ਕਿਉਂਕਿ ਉਹ ਇਕਾਂਤਵਾਸ 'ਚੋਂ ਮੰਗਲਵਾਰ ਹੀ ਬਾਹਰ ਆਈ ਹੈ। ਉਪ ਕਪਤਾਨ ਹਰਮਨਪ੍ਰੀਤ ਕੌਰ ਦੀ ਖ਼ਰਾਬ ਫਾਰਮ ਜਾਰੀ ਰਹੀ ਜੋ 22 ਗੇਂਦਾ 'ਚ 13 ਦੌੜਾਂ ਹੀ ਬਣਾ ਸਕੀ। ਯਸਤਿਕਾ ਭਾਟੀਆ ਨੇ 19 ਤੇ ਕਪਤਾਨ ਮਿਤਾਲੀ ਰਾਜ ਨੇ 23 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਨੇ 69 ਗੇਂਦ 'ਚ ਅਜੇਤੂ 69 ਦੌੜਾਂ ਜੋੜ ਕੇ ਭਾਰਤ ਨੂੰ 275 ਦੇ ਪਾਰ ਪਹੁੰਚਾਇਆ। ਉਨ੍ਹਾਂ ਨੇ ਆਪਣੀ ਪਾਰੀ 'ਚ 7 ਚੌਕੇ ਤੇ ਇਕ ਛੱਕਾ ਲਗਾਇਆ।
ਇਹ ਵੀ ਪੜ੍ਹੋ : ਸ਼੍ਰੇਅਸ ਅਈਅਰ ਤੋਂ ਹਰਫਨਮੌਲਾ ਪ੍ਰਦਰਸ਼ਨ ਚਾਹੁੰਦੀ ਹੈ ਟੀਮ : ਰੋਹਿਤ ਸ਼ਰਮਾ
ਜਵਾਬ 'ਚ ਨਿਊਜ਼ੀਲੈਂਡ ਨੇ ਪੰਜ ਗੇਂਦ ਬਾਕੀ ਰਹਿੰਦੇ 7 ਵਿਕਟਾਂ ਗੁਆ ਕੇ ਟੀਚਾ ਹਾਸਲ ਕੀਤਾ। ਲੌਰੇਨੇ ਡਾਊਨ ਨੇ ਅਜੇਤੂ 65 ਦੌੜਾਂ ਤੇ ਕੈਟੀ ਮਾਰਟਿਨ ਨੇ 35 ਨਾਲ ਅਜੇਤੂ 76 ਦੌੜਾਂ ਦੀ ਸਾਂਝੇਦਾਰੀ ਕੀਤੀ। ਨਿਊਜ਼ੀਲੈਂਡ ਨੂੰ ਆਖ਼ਰੀ ਦੋ ਓਵਰਾਂ 'ਚ 18 ਦੌੜਾਂ ਦੀ ਲੋੜ ਸੀ। ਝੂਲਨ ਨੇ 49ਵੇਂ ਓਵਰ 'ਚ 12 ਦੌੜਾਂ ਦੇ ਦਿੱਤੀਆਂ। ਆਖ਼ਰੀ ਓਵਰ 'ਚ ਡਾਊਨ ਨੇ ਦੀਪਤੀ ਸ਼ਰਮਾ ਨੂੰ ਪਹਿਲੀ ਗੇਂਦ 'ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੁਬਈ ਪਹੁੰਚਣ 'ਤੇ ਨੋਵਾਕ ਜੋਕੋਵਿਚ ਦਾ ਨਿੱਘਾ ਸੁਆਗਤ
NEXT STORY