ਕੋਲਕਾਤਾ (ਭਾਸ਼ਾ) - ਸ਼੍ਰੇਅਸ ਅਈਅਰ ਭਾਵੇਂ ਹੀ ਆਈ. ਪੀ. ਐੱਲ. ਦੀ ਮੈਗਾ ਨਿਲਾਮੀ ’ਚ ਤੀਸਰੇ ਸਭ ਤੋਂ ਮਹਿੰਗੇ ਵਿਕੇ ਖਿਡਾਰੀ ਹੋਣ ਪਰ ਭਾਰਤ ਦੀ ਟੀ-20 ਟੀਮ ’ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਹਰਫਨਮੌਲਾ ਪ੍ਰਦਰਸ਼ਨ ਕਰਨਾ ਹੋਵੇਗਾ, ਕਿਉਂਕਿ ਕਪਤਾਨ ਰੋਹਿਤ ਸ਼ਰਮਾ ਅਨੁਸਾਰ ਟੀਮ ਨੂੰ ਮੱਧਕ੍ਰਮ ’ਚ ਇਸ ਦੀ ਜ਼ਰੂਰਤ ਹੈ।
ਸ਼੍ਰੇਅਸ ਲਈ ਬੁੱਧਵਾਰ ਦਾ ਦਿਨ ਮਿਲਿਆ-ਜੁਲਿਆ ਰਿਹਾ। ਕੋਲਕਾਤਾ ਨਾਈਟ ਰਾਈਡਰਸ ਨੇ ਉਨ੍ਹਾਂ ਨੂੰ ਆਈ. ਪੀ. ਐੱਲ. ’ਚ ਆਪਣੀ ਟੀਮ ਦਾ ਕਪਤਾਨ ਬਣਾਇਆ ਪਰ ਸ਼ਾਮ ਨੂੰ ਉਨ੍ਹਾਂ ਨੂੰ ਪਤਾ ਚੱਲਿਆ ਕਿ ਵੈਸਟ ਇੰਡੀਜ਼ ਖ਼ਿਲਾਫ਼ ਟੀ-20 ਮੈਚ ’ਚ ਭਾਰਤੀ ਟੀਮ ’ਚ ਉਨ੍ਹਾਂ ਲਈ ਜਗ੍ਹਾ ਨਹੀਂ ਹੈ। ਰੋਹਿਤ ਨੇ ਕਿਹਾ, 'ਸ਼੍ਰੇਅਸ ਅਈਅਰ ਵਰਗੇ ਖਿਡਾਰੀ ਨੂੰ ਬਾਹਰ ਬੈਠਣਾ ਪੈ ਰਿਹਾ ਹੈ। ਇਹ ਬਹੁਤ ਔਖਾ ਹੈ ਪਰ ਟੀਮ ਦੀ ਜ਼ਰੂਰਤ ਦੇ ਹਿਸਾਬ ਨਾਲ ਫੈਸਲਾ ਲਿਆ ਗਿਆ। ਸਾਨੂੰ ਮੱਧਕ੍ਰਮ ’ਚ ਹਰਫਨਮੌਲਾ ਦੀ ਜ਼ਰੂਰਤ ਹੈ। ਟੀਮ ’ਚ ਇਸ ਤਰ੍ਹਾਂ ਦੀ ਮੁਕਾਬਲੇਬਾਜ਼ੀ ਵੇਖ ਕੇ ਚੰਗਾ ਲੱਗ ਰਿਹਾ ਹੈ।'
IND v WI 2nd T20I : ਭਾਰਤ ਨੇ ਵਿੰਡੀਜ਼ ਨੂੰ ਦਿੱਤਾ 187 ਦੌੜਾਂ ਦਾ ਟੀਚਾ
NEXT STORY