ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ ਇਸ ਸਾਲ ਅਕਤੂਬਰ-ਨਵੰਬਰ ਦਰਮਿਆਨ ਭਾਰਤ ਵਿੱਚ ਖੇਡਿਆ ਜਾਣਾ ਹੈ। ਵਨਡੇ ਵਿਸ਼ਵ ਕੱਪ ਦੇ ਸ਼ੈਡਿਊਲ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਬੀ. ਸੀ. ਸੀ. ਆਈ. ਨੇ ਡਰਾਫਟ ਸ਼ਡਿਊਲ ਆਈ. ਸੀ. ਸੀ. ਨੂੰ ਸੌਂਪ ਦਿੱਤਾ ਹੈ, ਜੋ ਅਗਲੇ ਹਫਤੇ ਦੀ ਸ਼ੁਰੂਆਤ 'ਚ ਅੰਤਿਮ ਸ਼ਡਿਊਲ ਜਾਰੀ ਹੋਣ ਤੋਂ ਪਹਿਲਾਂ ਇਸ ਈਵੈਂਟ 'ਚ ਹਿੱਸਾ ਲੈਣ ਵਾਲੇ ਦੇਸ਼ਾਂ ਨੂੰ ਫੀਡਬੈਕ ਲਈ ਭੇਜਿਆ ਹੈ। ਡਰਾਫਟ ਸ਼ਡਿਊਲ 'ਚ ਸੈਮੀਫਾਈਨਲ ਲਈ ਸਥਾਨਾਂ ਦੀ ਜ਼ਿਕਰ ਨਹੀਂ ਹੈ, ਜੋ 15-16 ਨਵੰਬਰ 'ਚ ਖੇਡੇ ਜਾ ਸਕਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਟੂਰਨਾਮੈਂਟ ਦਾ ਪਹਿਲਾ ਮੈਚ 5 ਅਕਤੂਬਰ ਨੂੰ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਫਾਈਨਲ ਵੀ ਇਸੇ ਮੈਦਾਨ ‘ਤੇ 19 ਨਵੰਬਰ ਨੂੰ ਹੋਵੇਗਾ। ਟੀਮ ਇੰਡੀਆ ਆਪਣੇ 9 ਮੈਚ 9 ਵੱਖ-ਵੱਖ ਥਾਵਾਂ ‘ਤੇ ਖੇਡੇਗੀ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ 15 ਅਕਤੂਬਰ ਨੂੰ ਭਿੜਨਗੇ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ‘ਚ ਵੀ ਖੇਡਿਆ ਜਾਵੇਗਾ। ਦੂਜੇ ਪਾਸੇ ਪਾਕਿਸਤਾਨ ਦੇ ਖਿਲਾਫ ਮੈਚ 5 ਥਾਵਾਂ ‘ਤੇ ਹੋਣਗੇ।
ਇਹ ਵੀ ਪੜ੍ਹੋ : WTC ਫਾਈਨਲ: ਵਿਰਾਟ ਦੇ ਖਰਾਬ ਸ਼ਾਟ 'ਤੇ ਗੁੱਸੇ 'ਚ ਆਏ ਗਾਵਸਕਰ, ਦੂਜੇ ਬੱਲੇਬਾਜ਼ਾਂ ਦੀ ਵੀ ਲਗਾਈ ਕਲਾਸ
ਇਕ ਰਿਪੋਰਟ 'ਚ ਡਰਾਫਟ ਐਡੀਸ਼ਨ 'ਚ ਭਾਰਤ ਨੂੰ 9 ਸਥਾਨਾਂ 'ਤੇ ਆਪਣੇ ਲੀਗ ਮੈਚ ਖੇਡਣਗੇ ਹਨ ਜੋ ਹੇਠਾਂ ਅਨੁਸਾਰ ਹਨ
ਭਾਰਤ ਬਨਾਮ ਆਸਟ੍ਰੇਲੀਆ, 8 ਅਕਤੂਬਰ, ਚੇਨਈ
ਭਾਰਤ ਬਨਾਮ ਅਫਗਾਨਿਸਤਾਨ, 11 ਅਕਤੂਬਰ, ਦਿੱਲੀ
ਭਾਰਤ ਬਨਾਮ ਪਾਕਿਸਤਾਨ, 15 ਅਕਤੂਬਰ, ਅਹਿਮਦਾਬਾਦ
ਭਾਰਤ ਬਨਾਮ ਬੰਗਲਾਦੇਸ਼, 19 ਅਕਤੂਬਰ, ਪੁਣੇ
ਭਾਰਤ ਬਨਾਮ ਨਿਊਜ਼ੀਲੈਂਡ, 22 ਅਕਤੂਬਰ, ਧਰਮਸ਼ਾਲਾ
ਭਾਰਤ ਬਨਾਮ ਇੰਗਲੈਂਡ, 29 ਅਕਤੂਬਰ, ਲਖਨਊ
ਭਾਰਤ ਬਨਾਮ ਕੁਆਲੀਫਾਇਰ, 2 ਨਵੰਬਰ, ਮੁੰਬਈ
ਭਾਰਤ ਬਨਾਮ ਦੱਖਣੀ ਅਫਰੀਕਾ, 5 ਨਵੰਬਰ, ਕੋਲਕਾਤਾ
ਭਾਰਤ ਬਨਾਮ ਕੁਆਲੀਫਾਇਰ, 11 ਨਵੰਬਰ, ਬੈਂਗਲੁਰੂ
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ 27 ਮਈ ਨੂੰ ਕਿਹਾ ਸੀ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੌਰਾਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਦੇਰੀ ਦਾ ਕਾਰਨ ਨਹੀਂ ਦੱਸਿਆ। ਆਈਸੀਸੀ ਵਿਸ਼ਵ ਕੱਪ 2023 ਵਿੱਚ ਕੁੱਲ 10 ਟੀਮਾਂ ਹੋਣਗੀਆਂ। ਇਸ ਵਿੱਚ ਭਾਰਤ, ਇੰਗਲੈਂਡ, ਪਾਕਿਸਤਾਨ, ਬੰਗਲਾਦੇਸ਼, ਆਸਟ੍ਰੇਲੀਆ, ਨਿਊਜ਼ੀਲੈਂਡ, ਅਫਗਾਨਿਸਤਾਨ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਨੇ ਰੈਂਕਿੰਗ ਦੇ ਹਿਸਾਬ ਨਾਲ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ। ਇਸ ਦੇ ਨਾਲ ਹੀ ਜ਼ਿੰਬਾਬਵੇ ‘ਚ 18 ਜੂਨ ਤੋਂ 9 ਜੁਲਾਈ ਤੱਕ ਹੋਣ ਵਾਲੇ ਕੁਆਲੀਫਾਇਰ ਮੁਕਾਬਲੇ ‘ਚ 10 ਟੀਮਾਂ ਵਨਡੇ ਵਿਸ਼ਵ ਕੱਪ 2023 ‘ਚ ਬਾਕੀ ਬਚੇ ਦੋ ਸਥਾਨਾਂ ਲਈ ਭਿੜਨਗੀਆਂ।
ਇਹ ਵੀ ਪੜ੍ਹੋ : ਭਾਰਤ ਨੇ ਪਹਿਲੀ ਵਾਰ ਜੂਨੀਅਰ ਮਹਿਲਾ ਏਸ਼ੀਆ ਕੱਪ ਦਾ ਜਿੱਤਿਆ ਖ਼ਿਤਾਬ, ਕੋਰੀਆ ਨੂੰ 2-1 ਨਾਲ ਹਰਾਇਆ
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ 2013 ਦੀ ਚੈਂਪੀਅਨਸ ਟਰਾਫੀ ਤੋਂ ਬਾਅਦ ਕੋਈ ਵੀ ਆਈ. ਸੀ. ਸੀ. ਟੂਰਨਾਮੈਂਟ ਨਹੀਂ ਜਿੱਤਿਆ ਹੈ। ਟੀਮ 2014 ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਰ ਗਈ ਸੀ। ਇਸ ਤੋਂ ਬਾਅਦ ਭਾਰਤ 2015 ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਹਰ ਹੋ ਗਿਆ ਸੀ। ਇਸ ਤੋਂ ਬਾਅਦ ਭਾਰਤ ਨੂੰ 2016 ਟੀ-20 ਵਿਸ਼ਵ ਕੱਪ, 2017 ਚੈਂਪੀਅਨਜ਼ ਟਰਾਫੀ, 2019 ਵਿਸ਼ਵ ਕੱਪ ਅਤੇ 2022 ਟੀ-20 ਵਿਸ਼ਵ ਕੱਪ ਵਿੱਚ ਨਾਕਆਊਟ ਮੈਚਾਂ ਵਿੱਚ ਹਾਰ ਝੱਲਣੀ ਪਈ ਸੀ। ਇਸ ਦੇ ਨਾਲ ਹੀ ਭਾਰਤ ਨੂੰ ਹਾਲ ਹੀ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦੇ ਫਾਈਨਲ ਵਿੱਚ ਆਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WTC ਫਾਈਨਲ: ਵਿਰਾਟ ਦੇ ਖਰਾਬ ਸ਼ਾਟ 'ਤੇ ਗੁੱਸੇ 'ਚ ਆਏ ਗਾਵਸਕਰ, ਦੂਜੇ ਬੱਲੇਬਾਜ਼ਾਂ ਦੀ ਵੀ ਲਗਾਈ ਕਲਾਸ
NEXT STORY