ਸਪੋਰਟਸ ਡੈਸਕ— ਇੰਗਲੈਂਡ ਦੇ ਮੁਅੱਤਲ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਦੂਜੀ ਟੀਮ ਦੇ ਨਾਲ ਮੰਗਲਵਾਰ ਨੂੰ ਕ੍ਰਿਕਟ ਮੈਦਾਨ ’ਤੇ ਵਾਪਸੀ ਕਰਨਗੇ। ਕਾਊਂਟੀ ਟੀਮ ਨੇ ਇਸ ਦਾ ਐਲਾਨ ਕੀਤਾ ਹੈ। ਰੌਬਿਨਸਨ ਨੂੰ 2012-13 ਦੇ ਦੌਰਾਨ ਆਪਣੀ ਨਸਲੀ ਟਿੱਪਣੀਆਂ ਦੇ ਕਾਰਨ ਮੁਅੱਤਲੀ ਝੱਲਣੀ ਪਈ। ਉਸ ਸਮੇਂ ਉਹ 18-19 ਸਾਲ ਦੇ ਸਨ। ਨਿਊਜ਼ੀਲੈਂਡ ਦੇ ਖ਼ਿਲਾਫ਼ ਉਹ ਇੰਗਲੈਂਡ ਲਈ ਕੌਮਾਂਤਰੀ ਕ੍ਰਿਕਟ ’ਚ ਡੈਬਿਊ ਕਰਨ ਜਾ ਰਹੇ ਸਨ, ਉਦੋਂ ਇਹ ਟਵੀਟ ਦੁਬਾਰਾ ਚਰਚਾ ’ਚ ਆਏ।
ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਨੇ ਜਾਂਚ ਪੂਰੀ ਹੋਣ ਤਕ ਉਨ੍ਹਾਂ ਦੇ ਕੌਮਾਂਤਰੀ ਕ੍ਰਿਕਟ ਖੇਡਣ ’ਤੇ ਬੈਨ ਲਾ ਦਿੱਤਾ ਗਿਆ ਸੀ। ਰੌਬਿਨਸਨ ਪਹਿਲਾਂ ਹੀ ਉਨ੍ਹਾਂ ਟਵੀਟਸ ਲਈ ਮੁਆਫ਼ੀ ਮੰਗ ਚੁੱਕੇ ਹਨ ਤੇ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ। ਕੁਝ ਨੇ ਹਾਲਾਂਕਿ ਕਿਹਾ ਕਿ ਮੁਅੱਤਲੀ ਸਬੰਧੀ ਇੰਗਲੈਂਡ ਕ੍ਰਿਕਟ ਬੋਰਡ ਦਾ ਫ਼ੈਸਲਾ ਸਹੀ ਸੀ।
PSL 6 : ਮੁਨਰੋ ਦਾ ਅਰਧ ਸੈਂਕੜਾ, ਇਸਲਾਮਾਬਾਦ ਨੇ ਕਰਾਚੀ ਨੂੰ 8 ਵਿਕਟਾਂ ਨਾਲ ਹਰਾਇਆ
NEXT STORY