ਨਵੀਂ ਦਿੱਲੀ- ਸੰਯੁਕਤ ਰਾਜ ਅਮਰੀਕਾ ਦੀ ਚੈਂਪੀਅਨ ਤੈਰਾਕ ਕੇਟੀ ਲੇਡੇਕੀ ਨੇ ਚੁਣੌਤੀਪੂਰਨ ਕੰਮ ਨੂੰ ਪੂਰਾ ਕਰ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਕੇਟੀ ਨੇ ਦੁੱਧ ਦਾ ਗਿਲਾਸ ਸਿਰ 'ਤੇ ਰੱਖ ਕੇ ਇਕ ਪੂਲ ਪਾਰ ਕਰਨਾ ਸੀ। ਕੇਟੀ ਨੇ ਇਸਦੀ ਇਕ ਵੀਡੀਓ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤੀ। ਕੇਟੀ ਨੇ ਸ਼ਾਨਦਾਰ ਸਵੀਮਿੰਗ ਪੂਲ ਨੂੰ ਪਾਰ ਕੀਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸਦੀ ਖੂਬ ਸ਼ਲਾਘਾ ਹੋਈ।
6 ਫੁੱਟ ਦੀ ਸੁਪਰਸਟਾਰ ਨੇ ਪੰਜ ਓਲੰਪਿਕ ਸੋਨ ਤਮਗੇ ਤੇ 15 ਵਿਸ਼ਵ ਚੈਂਪੀਅਨਸ਼ਿਪ ਸੋਨ ਤਮਗੇ ਜਿੱਤੇ ਹਨ, ਜੋ ਇਕ ਮਹਿਲਾ ਤੈਰਾਕ ਦੇ ਲਈ ਇਤਿਹਾਸ 'ਚ ਸਭ ਤੋਂ ਜ਼ਿਆਦਾ ਹੈ। ਹਾਲਾਂਕਿ, ਲੇਡੇਕੀ ਨੇ ਵੀਡੀਓ ਦੇ ਨਾਲ ਕੁਝ ਇਮੋਜੀ ਸ਼ੇਅਰ ਕਰ ਲਿਖਿਆ- ਸ਼ਾਇਦ : ਮੇਰੇ ਕਰੀਅਰ ਦੀ ਸਭ ਤੋਂ ਵਧੀਆ ਤੈਰਾਕੀ 'ਚੋਂ ਇਕ! ਤੁਸੀਂ ਇਕ ਬੂੰਦ ਸੁੱਟੇ ਬਿਨਾ ਕੀ ਕਰ ਸਕਦੇ ਹੋ?
ਵੀਡੀਓ ਤੋਂ ਪਤਾ ਚੱਲਦਾ ਹੈ ਕਿ ਵਿਸ਼ਵ ਰਿਕਾਰਡ ਬ੍ਰੇਕਰ ਕੇਟੀ ਲੇਡੇਕੀ ਕਿਵੇਂ ਇਕ ਸਨੋਰਕਲ ਦੇ ਨਾਲ ਜੋੜ ਕੇ ਗਿਲਾਸ ਨੂੰ ਸਿਰ 'ਤੇ ਰੱਖਦੀ ਹੈ। ਇਸ ਤੋਂ ਬਾਅਦ ਉਹ ਧਿਆਨ ਨਾਲ ਸਵੀਮਿੰਗ ਪੂਲ 'ਚ ਉਤਰਦੀ ਹੈ। ਕਈ ਪ੍ਰਸ਼ੰਸਕਾਂ ਨੇ ਕਰਤਬ ਨੂੰ ਪ੍ਰਭਾਵਸ਼ਾਲੀ ਤੇ ਹੈਰਾਨੀਜਨਕ ਕਿਹਾ। ਕੁਝ ਨੇ ਲਿਖਿਆ- ਪ੍ਰਭਾਵਸ਼ਾਲੀ, ਹਾਂ। ਪਰ ਕੀ ਤੁਸੀਂ ਆਪਣੇ ਸਿਰ 'ਤੇ ਇਕ ਗਿਲਾਸ ਪਾਣੀ ਦੇ ਨਾਲ ਚੌਕਲੇਟ ਦੁੱਧ ਨਾਲ ਭਰੇ ਪੂਲ 'ਚ ਤੈਰ ਸਕਦੇ ਹੋ? ਇਕ ਨੇ ਲਿਖਿਆ- ਇਹ ਨਿਸ਼ਚਿਤ ਰੂਪ ਨਾਲ ਇਕ ਓਲੰਪਿਕ ਖੇਡ ਬਣ ਜਾਣਾ ਚਾਹੀਦਾ।
ਖੰਘਣ 'ਤੇ ਫੁੱਟਬਾਲ ਖਿਡਾਰੀ ਨੂੰ ਦਿਖਾਇਆ ਜਾਵੇਗਾ ਰੈੱਡ ਕਾਰਡ!
NEXT STORY