ਜਿਊਰਿਖ– ਫੁੱਟਬਾਲ ਖਿਡਾਰੀ ਜੇਕਰ ਕਿਸੇ ਹੋਰ ਖਿਡਾਰੀ ਜਾਂ ਮੈਚ ਅਧਿਕਾਰੀ ਦੇ ਨੇੜੇ ਜਾ ਕੇ ਜਾਣਬੁੱਝ ਕੇ ਖੰਘਦਾ ਹੈ ਤਾਂ ਉਸ ਨੂੰ ਰੈੱਡ ਕਾਰਡ ਦਿਖਾਇਆ ਜਾ ਸਕਦਾ ਹੈ। ਫੁੱਟਬਾਲ ਦੇ ਨਿਯਮ ਬਣਾਉਣ ਵਾਲੇ ਕੌਮਾਂਤਰੀ ਫੁੱਟਬਾਲ ਸੰਘ ਬੋਰਡ (ਆਈ. ਐੱਫ. ਏ. ਬੀ.) ਨੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਆਪਣੇ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਰੈਫਰੀ ਹਾਲਾਂਕਿ ਤਦ ਖਿਡਾਰੀ ਨੂੰ ਲਾਲ ਕਾਰਡ ਦਿਖਾ ਸਕਦਾ ਹੈ ਜਦੋਂ ਉਸ ਨੂੰ ਲੱਗੇ ਕਿ ਜਾਣਬੁੱਝ ਕੇ ਖੰਘਿਆ ਗਿਆ ਹੈ । ਇਸ ਦੌਰਾਨ ਯੈਲੋ ਕਾਰਡ (ਪੀਲਾ ਕਾਰਡ) ਦਿਖਾਉਣ ਦਾ ਬਦਲ ਵੀ ਰਹੇਗਾ।
ਇਸ ਨਿਯਮ ਨੂੰ 'ਹਮਲਾਵਰ, ਇਤਰਾਜ਼ਯੋਗ ਜਾਂ ਗੰਦੀ ਭਾਸ਼ਾ ਤੇ ਇਸ਼ਾਰੇ ਦੇ ਇਸਤੇਮਾਲ' ਦੇ ਤਹਿਤ ਜਗ੍ਹਾ ਦਿੱਤੀ ਗਈ ਹੈ। ਆਈ. ਐੱਫ. ਏ. ਬੀ. ਨੇ ਕਿਹਾ, ''ਬਾਕੀ ਸਾਰੇ ਅਪਰਾਧਾਂ ਦੀ ਤਰ੍ਹਾਂ ਰੈਫਰੀ ਨੂੰ ਫੈਸਲਾ ਕਰਨਾ ਪਵੇਗਾ ਕਿ ਅਪਰਾਧ ਦੀ ਅਸਲ ਸਥਿਤੀ ਕੀ ਹੈ।'' ਉਸ ਨੇ ਕਿਹਾ,''ਜੇਕਰ ਇਹ ਦੁਰਘਟਨਾ ਵਾਂਗ ਹੈ ਤਾਂ ਰੈਫਰੀ ਕੋਈ ਕਾਰਵਾਈ ਨਹੀਂ ਕਰੇਗਾ ਤੇ ਨਾ ਹੀ ਤਦ ਜਦੋਂ ਖਿਡਾਰੀਆਂ ਤੋਂ ਕਾਫੀ ਵੱਧ ਦੂਰੀ 'ਤੇ ਖੰਘਿਆ ਜਾਵੇਗਾ।'' ਬੋਰਡ ਨੇ ਕਿਹਾ,''ਹਾਲਾਂਕਿ ਜਦੋਂ ਇਹ ਇੰਨਾ ਨੇੜੇ ਹੋਵੇਗਾ ਕਿ ਅਪਰਾਧ ਲੱਗੇ ਤਾਂ ਰੈਫਰੀ ਕਾਰਵਾਈ ਕਰ ਸਕਦਾ ਹੈ।''
ਰੀਅਲ ਮੈਡ੍ਰਿਡ ਦੇ ਸਾਬਕਾ ਦਿੱਗਜ ਗੋਲਕੀਪਰ ਕੈਸਿਲਾਸ ਨੇ ਸੰਨਿਆਸ ਦਾ ਕੀਤਾ ਐਲਾਨ
NEXT STORY