ਸਪੋਰਟਸ ਡੈਸਕ : ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਦਾ ਸ਼ਾਨਦਾਰ ਪ੍ਰਦਰਸ਼ਨ ਆਸਟ੍ਰੇਲੀਆ ਖਿਲਾਫ ਵਿਸ਼ਵ ਕੱਪ 2023 ਦੇ ਪਹਿਲੇ ਮੈਚ 'ਚ ਦੇਖਣ ਨੂੰ ਮਿਲਿਆ। ਉਸ ਨੇ 10 ਓਵਰਾਂ ਵਿੱਚ ਸਿਰਫ਼ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਿਸ ਵਿੱਚ ਸਟੀਵ ਸਮਿਥ, ਮਾਰਨਸ ਲੈਬੁਸ਼ਗਨ ਅਤੇ ਅਲੈਕਸ ਕੈਰੀ ਦੀਆਂ ਵਿਕਟਾਂ ਸ਼ਾਮਲ ਹਨ। ਪਾਰੀ ਤੋਂ ਬਾਅਦ ਜਡੇਜਾ ਨੇ ਕਿਹਾ ਕਿ ਮੈਂ ਇੱਥੋਂ ਦੇ ਹਾਲਾਤ ਜਾਣਦਾ ਹਾਂ।
ਇਹ ਵੀ ਪੜ੍ਹੋ : ਅਫਗਾਨਿਸਤਾਨ ਦੇ ਭੂਚਾਲ ਪੀੜਤਾਂ ਦੀ ਮਦਦ ਲਈ ਰਾਸ਼ਿਦ ਖਾਨ WC ਦੀ ਪੂਰੀ ਫੀਸ ਕਰਨਗੇ ਦਾਨ
ਜਡੇਜਾ ਨੇ ਕਿਹਾ, 'ਮੈਂ ਸੀ. ਐਸ. ਕੇ. ਲਈ ਖੇਡਦਾ ਹਾਂ ਇਸ ਲਈ ਮੈਨੂੰ ਇੱਥੋਂ ਦੇ ਹਾਲਾਤ ਪਤਾ ਹਨ, ਜਦੋਂ ਮੈਂ ਪਿੱਚ ਵੇਖੀ ਤਾਂ ਮੈਨੂੰ ਲੱਗਾ ਕਿ ਮੈਨੂੰ 2-3 ਵਿਕਟਾਂ ਲੈਣੀਆਂ ਚਾਹੀਦੀਆਂ ਹਨ, ਖੁਸ਼ਕਿਸਮਤੀ ਨਾਲ ਮੈਨੂੰ 3 ਵਿਕਟਾਂ ਮਿਲੀਆਂ ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਸਟੰਪ ਵਿੱਚ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉੱਥੇ ਟਰਨ ਸੀ, ਤੁਸੀਂ ਕਦੇ ਨਹੀਂ ਜਾਣਦੇ ਹੋ ਕਿ ਕਿਹੜੀ ਗੇਂਦ ਸਿੱਧੀ ਜਾ ਰਹੀ ਹੈ ਅਤੇ ਕਿਹੜੀ ਟਰਨ ਹੋ ਰਹੀ ਹੈ, ਗੇਂਦ ਅਜੀਬ ਢੰਗ ਨਾਲ ਟਰਨ ਕਰ ਰਹੀ ਸੀ ਅਤੇ ਮੈਂ ਸਿਰਫ ਸਪੀਡ ਜੋੜ ਰਿਹਾ ਸੀ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਤੇ ਮਹਿਲਾ ਸ਼ਤਰੰਜ ਟੀਮਾਂ ਨੇ ਚਾਂਦੀ ਤਮਗੇ ਜਿੱਤੇ
ਭਾਰਤੀ ਆਲਰਾਊਂਡਰ ਨੇ ਕਿਹਾ, 'ਚੇਨਈ 'ਚ ਭੀੜ ਹਮੇਸ਼ਾ ਚੰਗੀ ਸੰਖਿਆ 'ਚ ਆਉਂਦੀ ਹੈ ਅਤੇ ਸਟੇਡੀਅਮ ਨੂੰ ਦਰਸ਼ਕਾਂ ਨਾਲ ਖਚਾਖਚ ਭਰਿਆ ਦੇਖ ਕੇ ਚੰਗਾ ਲੱਗਦਾ ਹੈ। ਬੱਸ ਉੱਥੇ ਜਾਓ ਅਤੇ ਸਧਾਰਨ ਕ੍ਰਿਕਟ ਖੇਡੋ, ਕੁਝ ਵੀ ਫੈਂਸੀ ਨਾ ਅਜ਼ਮਾਓ ਅਤੇ ਇਸਨੂੰ ਸਧਾਰਨ ਰੱਖੋ। ਗੌਰਤਲਬ ਹੈ ਕਿ ਜਡੇਜਾ ਤੋਂ ਬਾਅਦ ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾਹ ਦੀ ਬਦੌਲਤ ਭਾਰਤੀ ਟੀਮ ਆਸਟ੍ਰੇਲੀਆ ਨੂੰ 49.3 'ਚ 199 ਦੌੜਾਂ 'ਤੇ ਹੀ ਰੋਕਣ 'ਚ ਸਫਲ ਰਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
WC 2023 IND vs AUS : ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
NEXT STORY