ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਸਟਾਰ ਬੱਲੇਬਾਜ਼ ਅੰਬਾਤੀ ਰਾਇਡੂ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਐਲਾਨ ਕੀਤਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਸੀਜ਼ਨ ਉਨ੍ਹਾਂ ਦਾ ਆਖ਼ਰੀ ਆਈ. ਪੀ. ਐੱਲ ਹੋਵੇਗਾ। ਤਜਰਬੇਕਾਰ ਭਾਰਤੀ ਬੱਲੇਬਾਜ਼ ਨੇ ਆਪਣੇ ਟਵੀਟ 'ਚ ਮੁੰਬਈ ਇੰਡੀਅਨਜ਼ ਤੇ ਸੀ. ਐੱਸ. ਕੇ. ਦਾ ਵੀ ਧੰਨਵਾਦ ਕੀਤਾ। ਹਾਲਾਂਕਿ ਕੁਝ ਦੇਰ ਬਾਅਦ ਉਨ੍ਹਾਂ ਨੇ ਟਵੀਟ ਡਿਲੀਟ ਕਰ ਦਿੱਤਾ। ਹੁਣ ਸੀ. ਐੱਸ. ਕੇ. ਫ੍ਰੈਂਚਾਈਜ਼ੀ ਦੇ ਸੀ. ਈ. ਓ. ਕਾਸ਼ੀ ਵਿਸ਼ਵਨਾਥਨ ਨੇ ਇਸ 'ਤੇ ਖ਼ੁੱਲ੍ਹ ਕੇ ਗੱਲ ਕੀਤੀ ਕੀਤੀ ਕਿ ਰਾਇਡੂ ਨੇ ਸੰਨਿਆਸ ਦਾ ਐਲਾਨ ਕਿਉਂ ਕੀਤਾ ਤੇ ਬਾਅਦ 'ਚ ਇਸ ਟਵੀਟ ਨੂੰ ਕਿਉਂ ਹਟਾਇਆ।
ਇਹ ਵੀ ਪੜ੍ਹੋ : RCB ਦੇ ਖ਼ਿਲਾਫ਼ ਵੱਡੀ ਜਿੱਤ 'ਤੇ ਬੋਲੇ ਮਯੰਕ ਅਗਰਵਾਲ, ਇਨ੍ਹਾਂ ਦੋ ਖਿਡਾਰੀਆਂ ਨੇ ਕਰ ਦਿੱਤਾ ਕਮਾਲ
ਵਿਸ਼ਵਨਾਥਨ ਨੇ ਕਿਹਾ, ਮੈਂ ਉਨ੍ਹਾਂ ਨਾਲ ਗੱਲ ਕੀਤੀ ਤੇ ਉਹ ਸੰਨਿਆਸ ਨਹੀਂ ਲੈ ਰਹੇ ਹਨ। ਉਹ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਸਨ। ਉਨ੍ਹਾਂ ਨੇ ਟਵੀਟ ਹਟਾ ਦਿੱਤਾ ਹੈ ਤੇ ਉਹ ਯਕੀਨੀ ਤੌਰ 'ਤੇ ਸੰਨਿਆਸ ਨਹੀਂ ਲੈ ਰਹੇ ਹਨ। ਗੁਜਰਾਤ ਟਾਈਟਨਸ ਖ਼ਿਲਾਫ਼ ਇਸ ਸੀਜ਼ਨ 'ਚ ਸੀ. ਐੱਸ. ਕੇ. ਦੇ ਆਖ਼ਰੀ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ 'ਤੇ ਲਿਖਿਆ ਸੀ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਹਰੀ ਹੈ ਕਿ ਇਹ ਮੇਰਾ ਆਖ਼ਰੀ ਆਈ. ਪੀ. ਐੱਲ. ਹੋਵੇਗਾ। ਮੈਂ 13 ਸਾਲਾਂ ਤਕ ਖੇਡਦੇ ਹੋਏ 2 ਮਹਾਨ ਟੀਮਾਂ ਦਾ ਹਿੱਸਾ ਬਣ ਕੇ ਬਹੁਤ ਚੰਗਾ ਸਮਾਂ ਬਿਤਾਇਆ ਹੈ। ਸ਼ਾਨਦਾਰ ਯਾਤਰਾ ਲਈ ਮੁੰਬਈ ਇੰਡੀਅਨਜ਼ ਤੇ ਸੀ. ਐੱਸ. ਕੇ. ਨੂੰ ਈਮਾਨਦਾਰੀ ਨਾਲ ਧੰਨਵਾਦ ਦੇਣਾ ਪਸੰਦ ਕਰਾਂਗਾ।
ਭਾਵੇਂ ਹੀ 36 ਸਾਲਾ ਖਿਡਾਰੀ ਨੇ ਬਾਅਦ 'ਚ ਟਵੀਟ ਹਟਾ ਦਿੱਤਾ, ਤਜਰਬੇਕਾਰ ਖਿਡਾਰੀਆਂ, ਟੀਮ ਦੇ ਸਾਬਕਾ ਸਾਥੀਆਂ ਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਲਈ ਵਧਾਈ ਦੇਣਾ ਸ਼ੁਰ ਕਰ ਦਿੱਤਾ ਸੀ। ਵਿਸ਼ਵਨਾਥਨ ਨੇ ਕਿਹਾ, ਉਹ ਆਪਣੇ ਪ੍ਰਦਰਸ਼ਨ ਤੋਂ ਖ਼ੁਸ਼ ਨਹੀਂ ਸਨ ਤੇ ਇਸੇ ਲਈ ਉਨ੍ਹਾਂ ਨੇ ਟਵੀਟ ਕੀਤਾ। ਪਰ ਸਭ ਕੁਝ ਠੀਕ ਹੈ, ਉਹ ਸਾਡੇ ਨਾਲ ਰਹਿਣਗੇ।
ਇਹ ਵੀ ਪੜ੍ਹੋ : ਭਾਰਤ ਨੇ ਥਾਮਸ ਕੱਪ ਦੇ ਫਾਈਨਲ ’ਚ ਪਹੁੰਚ ਕੇ ਰਚਿਆ ਇਤਿਹਾਸ
ਰਾਇਡੂ ਨੇ ਆਪਣੇ ਆਈ. ਪੀ. ਐੱਲ. ਕਰੀਅਰ ਦੀ ਸ਼ੁਰੂਆਤ 2010 'ਚ ਮੁੰਬਈ ਇੰਡੀਅਨਜ਼ ਤੋਂ ਕੀਤੀ ਸੀ। ਅੱਠ ਸੀਜ਼ਨ 'ਚ ਮੁੰਬਈ ਇੰਡੀਅਨਜ਼ ਲਈ 105 ਪਾਰੀਆਂ 'ਚ 14 ਅਰਧ ਸੈਂਕੜਿਆਂ ਦੇ ਨਾਲ 2416 ਦੌੜਾਂ ਬਣਾਉਣ ਉਹ 2018 'ਚ ਚੇਨਈ ਸੁਪਰ ਕਿੰਗਜ਼ ਵਲੋਂ 6.75 ਕਰੋੜ 'ਚ ਖ਼ਰੀਦੇ ਗਏ। ਫ੍ਰੈਂਚਾਈਜ਼ੀ ਲਈ 67 ਪਾਰੀਆਂ 'ਚ ਰਾਇਡੂ ਨੇ 32.2 ਦੀ ਔਸਤ ਨਾਲ 1770 ਦੌੜਾਂ ਬਣਾਈਆਂ, ਜਿਸ 'ਚ ਅੱਠ ਅਰਧ ਸੈਂਕੜੇ ਤੇ ਇਕ ਸੈਂਕੜਾ ਸ਼ਾਮਲ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅੰਬਾਤੀ ਰਾਇਡੂ ਨੇ ਟਵਿੱਟਰ 'ਤੇ ਕੀਤਾ IPL ਤੋਂ ਸੰਨਿਆਸ ਲੈਣ ਦਾ ਐਲਾਨ, ਬਾਅਦ 'ਚ ਡਿਲੀਟ ਕੀਤਾ ਟਵੀਟ
NEXT STORY