ਜਲੰਧਰ— ਅੱਜ ਦੇ ਦਿਨ ਹੀ ਯਾਨੀ 21 ਮਾਰਚ ਨੂੰ ਨਿਊਜ਼ੀਲੈਂਡ ਦੇ ਓਪਨਰ ਮਾਰਟਿਲ ਗੁਪਟਿਲ ਨੇ ਵਿੰਡੀਜ਼ ਗੇਂਦਬਾਜ਼ਾਂ ਦੀ ਨੀਂਦ ਉੱਡਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ। ਵੇਲਿੰਗਟਨ 'ਚ 21 ਮਾਰਚ 2015 ਨੂੰ ਹੋਏ ਵਿਸ਼ਵ ਕੱਪ ਦੇ ਚੌਥੇ ਕੁਆਰਟਰ ਫਾਈਨਲ 'ਚ ਗੁਪਟਿਲ ਨੇ ਵਿੰਡੀਜ਼ ਖਿਲਾਫ ਅਜੇਤੂ 237 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਉਹ ਵਿਸ਼ਵ 'ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਦੁਨੀਆ ਦਾ ਪਹਿਲਾਂ ਬੱਲੇਬਾਜ਼ ਬਣਿਆ। ਉਸ ਦਾ ਇਹ ਰਿਕਾਰਡ ਅੱਜ ਵੀ ਕਾਇਮ ਹੈ।
ਲਗਾਏ ਸਨ ਸ਼ਾਨਦਾਰ 24 ਚੌਕੇ - 11 ਛੱਕੇ

ਗੁਪਟਿਲ ਨੇ 237 ਦੌੜਾਂ ਬਣਾਉਣ ਲਈ 163 ਗੇਂਦਾਂ ਖੇਡਿਆ। ਉਸ ਦੀ ਇਸ ਸ਼ਾਨਦਾਰ ਪਾਰੀ 'ਚ 24 ਚੌਕੇ ਅਤੇ 11 ਛੱਕੇ ਲਗਾਏ ਸਨ। ਜਿਸ ਦੀ ਬਦੌਲਤ ਨਿਊਜ਼ੀਲੈਂਡ ਨੇ ਵਿੰਡੀਜ਼ ਦੇ ਸਾਹਮਣੇ 6 ਵਿਕਟਾਂ ਗੁਆ ਕੇ 394 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਉਤਰੀ ਵਿੰਡੀਜ਼ ਟੀਮ ਨੇ ਵੀ ਤੇਜ਼ੀ ਨਾਲ ਸਕੋਰ ਬਣਾਉਣੇ ਸ਼ੁਰੂ ਕੀਤੇ ਪਰ ਨਾਲ-ਨਾਲ 'ਚ ਵਿਕਟਾਂ ਗੁਆਏ। ਸਿਰਫ ਕ੍ਰਿਸ ਗੇਲ ਹੀ 8 ਛੱਕਿਆਂ ਦੀ ਮਦਦ ਨਾਲ 33 ਗੇਂਦਾਂ 'ਚ 61 ਦੌੜਾਂ ਬਣਾ ਸਕਿਆ। ਇਸ ਤੋਂ ਇਲਾਵਾ ਹੋਰ ਖਿਡਾਰੀਆਂ ਨੇ ਵੱਡੇ ਸ਼ਾਟ ਤਾਂ ਖੇਡੇ ਪਰ ਵੱਡੀ ਪਾਰੀ ਖੇਡਣ 'ਚ ਅਸਫਲ ਰਹੇ। ਨਤੀਜਾ ਇਹ ਰਿਹਾ ਕਿ ਵਿੰਡੀਜ਼ ਦੀ ਪੂਰੀ ਟੀਮ 30.3 ਓਵਰਾਂ 'ਚ 250 ਦੌੜਾਂ ਬਣਾ ਕੇ ਆਲਆਊਟ ਹੋ ਗਈ ਅਤੇ ਨਿਊਜ਼ੀਲੈਂਡ ਨੇ ਇਹ ਮੈਚ 143 ਦੌੜਾਂ ਨਾਲ ਜਿੱਤ ਲਿਆ।
ਦੋਹਰਾ ਸੈਂਕੜਾ ਲਗਾਉਣ ਵਾਲਾ ਨਿਊਜ਼ੀਲੈਂਡ ਦਾ ਪਹਿਲਾਂ ਬੱਲੇਬਾਜ਼
ਨਿਊਜ਼ੀਲੈਂਡ ਲਈ ਵਨ ਡੇ 'ਚ ਦੋਹਰਾ ਸੈਂਕੜਾ ਲਗਾਉਣ ਵਾਲਾ ਗੁਪਟਿਲ ਇਕੱਲਾ ਬੱਲੇਬਾਜ਼ ਹੈ। ਗੁਪਟਿਲ ਤੋਂ ਬਾਅਦ ਰੋਸ ਟੇਲਰ ਨੇ ਨਿਊਜ਼ੀਲੈਂਡ ਵਲੋਂ ਵਨ ਡੇ 'ਚ ਵੱਡੀ ਪਾਰੀ ਖੇਡੀ ਹੈ। ਟੇਲਰ ਨੇ ਇੰਗਲੈਂਡ ਖਿਲਾਫ 147 ਦੌੜਾਂ 'ਚ ਅਜੇਤੂ 181 ਦੌੜਾਂ ਦੀ ਪਾਰੀ ਖੇਡੀ ਸੀ, ਜਿਸ 'ਚ 17 ਚੌਕੇ ਅਤੇ 6 ਛੱਕੇ ਸ਼ਾਮਲ ਰਹੇ।
ਜੇਕਰ ਅਸੀ ਗੁਪਟਿਲ ਦੇ ਵਨ ਡੇ ਕਰੀਅਰ ਦੀ ਗੱਲ ਕਰਦੇ ਹਾਂ ਤਾਂ ਪ੍ਰਦਰਸ਼ਨ ਤਾਰੀਫ ਕਰਨ ਦੇ ਕਾਬਿਲ ਹੈ। ਉਸ ਨੇ ਹੁਣ ਤੱਕ 159 ਮੈਚ ਖੇਡੇ ਹਨ, ਜਿਸ 'ਚ 13 ਸੈਂਕੜੇ 34 ਅਰਧ ਸੈਂਕੜੇ ਅਤੇ ਇਕ ਦੋਹਰੇ ਸੈਂਕੜੇ ਦੀ ਬਦੌਲਤ 5976 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਗੁਪਟਿਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਨਿਊਜ਼ੀਲੈਂਡ ਦਾ ਪੰਜਵਾਂ ਬੱਲੇਬਾਜ਼ ਹੈ।
ਨੌਜਵਾਨ ਅਮਰੀਕੀ ਖਿਡਾਰਨ ਨੇ ਵਾਂਗ ਨੂੰ ਕੀਤਾ ਪਹਿਲੇ ਦੌਰ ਤੋਂ ਬਾਹਰ
NEXT STORY