ਪੈਰਿਸ– ਅਜਿਹਾ ਘੱਟ ਹੀ ਹੁੰਦਾ ਹੈ ਕਿ ਗ੍ਰੈਂਡ ਸਲੈਮ ਦਾ ਕੋਈ ਮੈਚ 6-1, 6-1, 6-2 ਨਾਲ ਹਾਰ ਜਾਣ ਤੋਂ ਬਾਅਦ ਕੋਈ ਟੈਨਿਸ ਖਿਡਾਰੀ ਉਸ ਦਿਨ ਨੂੰ ਆਪਣੀ ਜ਼ਿੰਦਗੀ ਦਾ ਸਰਵਸ੍ਰੇਸ਼ਠ ਪਲ ਕਹੇ ਤੇ ਜੇਤੂ ਖਿਡਾਰੀ ਤੋਂ ਉਸਦੇ ਆਟੋਗ੍ਰਾਫ ਵਾਲੀ ਸ਼ਰਟ ਮੰਗੇ। ਅਮਰੀਕਾ ਦੇ 20 ਸਾਲਾ ਕੁਆਲੀਫਾਇਰ ਸੇਬੇਸਟੀਅਨ ਕੋਰਡਾ ਨੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਰਾਫੇਲ ਨਡਾਲ ਹੱਥੋਂ ਹਾਰ ਜਾਣ ਤੋਂ ਬਾਅਦ ਅਜਿਹਾ ਹੀ ਕੀਤਾ।
ਕੋਰਡਾ ਨੇ 12 ਵਾਰ ਦੇ ਚੈਂਪੀਅਨ ਨਡਾਲ ਹੱਥੋਂ ਮਿਲੀ ਹਾਰ ਤੋਂ ਬਾਅਦ ਕਿਹਾ,''ਮੈਂ ਬਚਪਨ ਤੋਂ ਉਸਦਾ ਦੀਵਾਨਾ ਹਾਂ। ਮੈਂ ਉਸਦਾ ਹਰ ਮੈਚ ਦੇਖਿਆ ਹੈ, ਭਾਵੇਂ ਉਹ ਕਿਸੇ ਵੀ ਟੂਰਨਾਮੈਂਟ ਵਿਚ ਖੇਡ ਰਿਹਾ ਹੋਵੇ। ਉਹ ਮੇਰਾ ਹੀਰੋ ਰਿਹਾ ਹੈ।''
ਉਸ ਨੇ ਕਿਹਾ,''ਇਹ ਮੇਰੀ ਜ਼ਿੰਦਗੀ ਦਾ ਸਰਵਸ੍ਰੇਸ਼ਠ ਪਲ ਹੈ ਤੇ ਮੈਂ ਇਸ ਤੋਂ ਬਿਹਤਰ ਦੀ ਕਲਪਨਾ ਨਹੀਂ ਕਰ ਸਕਦਾ ਸੀ।'' ਕੋਰਡਾ 1991 ਤੋਂ ਬਾਅਦ ਫ੍ਰੈਂਚ ਓਪਨ ਦੇ ਚੌਥੇ ਦੌਰ ਵਿਚ ਪਹੁੰਚਣ ਵਾਲਾ ਸਭ ਤੋਂ ਨੌਜਵਾਨ ਅਮਰੀਕੀ ਖਿਡਾਰੀ ਹੈ। ਉਸਦੇ ਮਾਤਾ-ਪਿਤਾ ਦੋਵੇਂ ਟੈਨਿਸ ਖਿਡਾਰੀ ਰਹੇ ਹਨ।
ਪ੍ਰਿਥਵੀ ਸ਼ਾ ਦੇ ‘ਡਾਊਨ ਸ਼ਾਟ’ ਦੇ ਮੁਰੀਦ ਹੋਏ ਸਚਿਨ, ਟਵੀਟ ਕਰ ਕੋਹਲੀ ਨੂੰ ਦਿੱਤੀ ਚਿਤਾਵਨੀ
NEXT STORY