ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਰੋਹਿਤ ਸ਼ਰਮਾ ਨੂੰ ਟੈਸਟ ਟੀਮ 'ਚ ਮੌਕਾਂ ਦੇਣ ਦੀ ਗੱਲ ਕਹੀ ਹੈ। ਗਾਂਗੁਲੀ ਨੇ ਕਿਹਾ ਰੋਹਿਤ ਸਮੇਂ ਦੇ ਨਾਲ ਬਦਲੇ ਹਨ ਤੇ ਮੌਕਾ ਮਿਲਣ 'ਤੇ ਟੈਸਟ 'ਚ ਵੀ ਵਧੀਆ ਪ੍ਰਦਰਸ਼ਨ ਕਰੇਗਾ। ਇਸ ਲਈ ਉਸ ਨੂੰ ਆਸਟਰੇਲੀਆ ਦੌਰੇ ਦੇ ਲਈ ਟੈਸਟ ਟੀਮ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਰੋਹਿਤ ਸ਼ਰਮਾ ਨੇ ਸਾਲ 2013 'ਚ ਵੈਸਟਇੰਡੀਜ਼ ਵਿਰੁੱਧ ਆਪਣਾ ਪਹਿਲਾ ਟੈਸਟ ਡੈਬਿਊ ਕੀਤਾ ਸੀ। ਰੋਹਿਤ ਨੇ ਆਪਣੇ ਟੈਸਟ ਸਫਰ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਸੀ ਤੇ ਉਸ ਨੇ ਆਪਣੇ ਪਹਿਲੇ 2 ਟੈਸਟ 'ਚ ਬੈਕ ਟੂ ਬੈਕ ਸੈਂਕੜੇ ਲਗਾਏ ਸੀ ਪਰ ਇਸ ਤੋਂ ਬਾਅਦ ਉਹ ਲਗਾਤਾਰ ਟੀਮ ਤੋਂ ਅੰਦਰ-ਬਾਹਰ ਹੁੰਦੇ ਰਹੇ। ਇਸ ਸਾਲ ਜਦੋਂ ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ 'ਤੇ ਸੀ ਤਾਂ ਰੋਹਿਤ ਨੂੰ ਟੈਸਟ ਟੀਮ 'ਚ ਮੌਕਾ ਮਿਲਿਆ ਸੀ ਪਰ ਸੀਮਿਤ ਓਵਰਾਂ ਦਾ ਇਹ ਚੈਂਪੀਅਨ ਬੱਲੇਬਾਜ਼ ਲਾਲ ਗੇਂਦ ਨਾਲ ਫਲਾਪ ਸਾਬਤ ਹੋਇਆ ਸੀ।
ਸਾਕਸ਼ੀ ਦੀ ਚੁਣੌਤੀ ਟੁੱਟੀ, ਰਿਤੂ ਤੇ ਪੂਜਾ ਕਾਂਸੀ ਦੌੜ 'ਚ
NEXT STORY