ਸਪੋਰਟਸ ਡੈਸਕ : ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2018 ਦੇ ਫਾਈਨਲ ’ਚ ਅੱਜ ਹੀ ਦੇ ਦਿਨ ਖਿਤਾਬੀ ਜਿੱਤ ਦਰਜ ਕੀਤੀ ਸੀ। ਇਹ ਚੇਨਈ ਦਾ ਤੀਜਾ ਆਈ. ਪੀ. ਐੱਲ. ਖਿਤਾਬ ਸੀ। ਇਸ ਮੁਕਾਬਲੇ ’ਚ ਸੀ. ਐੱਸ. ਕੇ. ਨੇ 2016 ਦੇ ਚੈਂਪੀਅਨ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਵਾਟਸਨ ਨੇ 57 ਗੇਂਦਾਂ ’ਤੇ ਅਜੇਤੂ 117 ਦੌੜਾਂ ਬਣਾਈਆਂ ਸਨ ਤੇ ਸੁਰੇਸ਼ ਰੈਨਾ (32) ਤੇ ਅੰਬਾਤੀ ਰਾਇਡੂ (16) ਨਾਲ ਕੀਮਤੀ ਸਾਂਝੇਦਾਰੀ ’ਚ ਸ਼ਾਮਲ ਸਨ। ਵਾਟਸਨ ਨੇ ਅਜੇਤੂ 117 ਦੌੜਾਂ ਦੀ ਪਾਰੀ ਆਈ. ਪੀ. ਐੱਲ. ਫਾਈਨਲ ’ਚ ਸਭ ਤੋਂ ਵੱਡਾ ਸਕੋਰ ਸੀ। ਸੀਜ਼ਨ ਦੇ ਇਸ ਦੂਸਰੇ ਸੈਂਕੜੇ ਲਈ ਆਸਟ੍ਰੇਲੀਆਈ ਨੇ 11 ਚੌਕੇ ਤੇ 8 ਛੱਕੇ ਲਗਾਏ ਤੇ ਸੀ. ਐੱਸ. ਕੇ. ਨੇ 18.3 ਓਵਰਾਂ ’ਚ ਜਿੱਤ ਆਪਣੇ ਨਾਂ ਕਰ ਲਈ ਸੀ।
ਧੋਨੀ ਆਈ. ਪੀ. ਐੱਲ. ’ਚ ਅੱਠਵਾਂ ਫਾਈਨਲ ਖੇਡ ਰਹੇ ਸਨ, ਜਦਕਿ ਸੀ. ਐੱਸ. ਕੇ. ਦਾ ਇਹ ਸੱਤਵਾਂ ਫਾਈਨਲ ਸੀ। 2016 ਦੇ ਚੈਂਪੀਅਨ ’ਤੇ ਜਿੱਤ ਨਾਲ ਸੀ. ਐੱਸ. ਕੇ. ਨੇ ਸੁਖਦ ਵਾਪਸੀ ਕੀਤੀ, ਜਿਨ੍ਹਾਂ ਨੂੰ ਸਪਾਟ ਫਿਕਸਿੰਗ ਕਾਂਡ ਤੋਂ ਬਾਅਦ ਦੋ ਸੈਸ਼ਨਾਂ ਲਈ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵਿਲੀਅਮਸਨ ਇਕ ਹੋਰ ਅਰਧ ਸੈਂਕੜੇ ਤੋਂ ਖੁੰਝ ਗਏ ਸਨ ਕਿਉਂਕਿ ਸਨਰਾਈਜ਼ਰਸ ਹੈਦਰਾਬਾਦ ਨੇ ਹੌਲੀ ਸ਼ੁਰੂਆਤ ਤੋਂ ਬਾਅਦ ਇਕ ਚੁਣੌਤੀਪੂਰਨ ਸਕੋਰ ’ਤੇ ਢੇਰ ਕਰ ਦਿੱਤਾ ਸੀ। ਐੱਸ. ਆਰ. ਐੱਚ. ਨੇ ਕੇਨ ਵਿਲੀਅਮਸਨ (36 ਗੇਂਦਾਂ ’ਤੇ 47) ਤੇ ਯੂਸੁਫ ਪਠਾਨ (25 ਗੇਂਦਾਂ ’ਤੇ 45 ਦੌੜਾਂ) ਦੀ ਬਦੌਲਤ ਛੇ ਵਿਕਟਾਂ ’ਤੇ 178 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਪਠਾਨ ਨੇ ਡੈੱਥ ਓਵਰਾਂ ’ਚ ਵਿਰੋਧੀ ਗੇਂਦਬਾਜ਼ਾਂ ਨੂੰ ਪਟਕਣ ਤੋਂ ਪਹਿਲਾਂ ਵਿਲੀਅਮਸਨ ਨੇ ਆਪਣੀ ਪਾਰੀ ’ਚ ਇਕ ਵਾਰ ਫਿਰ ਦੋ ਛੱਕੇ ਤੇ ਪੰਜ ਚੌਕੇ ਲਾ ਕੇ ਆਪਣੀ ਟੀਮ ਦੀ ਅਗਵਾਈ ਕੀਤੀ। ਕਾਰਲੋਸ ਬ੍ਰੈਥਵੇਟ (11 ’ਚ 21) ਨੇ ਆਖਿਰ ’ਚ ਵੱਡੇ ਸ਼ਾਟ ਖੇਡੇ ਤੇ ਆਪਣੀ ਟੀਮ ਨੂੰ 180 ਦੇ ਨੇੜੇ ਲੈ ਗਏ।
ਸਾਗਰ ਹੱਤਿਆਕਾਂਡ : ਦਿੱਲੀ ਹਾਈਕੋਰਟ ’ਚ ਸੁਸ਼ੀਲ ਦੀ ਮਾਂ ਨੇ ਮੀਡੀਆ ਟ੍ਰਾਇਲ ਨੂੰ ਲੈ ਕੇ ਕੀਤੀ ਇਹ ਅਪੀਲ
NEXT STORY