ਬ੍ਰਿਸਬੇਨ- ਭਾਰਤ ਵਿਰੁੱਧ ਚੌਥੇ ਟੈਸਟ ਦੀ ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲੇ ਆਸਟਰੇਲੀਆ ਦੇ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੇ ਕਿਹਾ ਕਿ ਭਾਵੇਂ ਹੀ ਉਸਦੀ ਟੀਮ ਦਾ ਪਲੜਾ ਫਿਲਹਾਲ ਥੋੜ੍ਹੀ ਭਾਰੀ ਹੈ ਪਰ ਟੀਮ ਇੰਡੀਆ ਕਦੇ ਵੀ ਪਲਟਵਾਰ ਕਰ ਸਕਦੀ ਹੈ।
ਲਾਬੂਸ਼ੇਨ ਨੇ ਕਿਹਾ ਕਿ ਮੈਂ ਕ੍ਰੀਜ਼ ’ਤੇ ਖੁਦ ਨੂੰ ਕਿਹਾ ਕਿ ਮੈਨੂੰ ਬਸ ਕੂਲ ਰਹਿਣਾ ਹੈ ਤੇ ਸੈਂਕੜਾ ਲਾਉਣ ਤੋਂ ਬਾਅਦ ਆਪਣੀ ਲੈਅ ਬਰਕਰਾਰ ਰੱਖਦੇ ਹੋਏ ਪਾਰੀ ਨੂੰ ਅੱਗੇ ਵਧਾਉਣਾ ਹੈ। ਇਹ ਬਸ ਇਕ ਪਲ ਹੁੰਦਾ ਹੈ ਤੇ ਮੈਂ ਸੈਂਕੜਾ ਲਾਉਣ ਦਾ ਜਸ਼ਨ ਮਨਾਉਣ ਦੀ ਕੋਈ ਯੋਜਨਾ ਨਹੀਂ ਬਣਾਈ ਸੀ। ਉਸ ਨੇ ਕਿਹਾ ਕਿ ਮੈਨੂੰ ਹਾਲਾਂਕਿ ਦੁਖ ਹੋਇਆ ਕਿ ਮੈਂ ਸੈਂਕੜਾ ਲਾਉਣ ਤੋਂ ਬਾਅਦ ਜ਼ਿਆਦਾ ਦੇਰ ਤਕ ਪਾਰੀ ਨੂੰ ਅੱਗੇ ਨਹੀਂ ਵਧਾ ਸਕਿਆ ਤੇ ਆਊਟ ਹੋ ਗਿਆ । ਟਿਮ ਪੇਨ ਤੇ ਕੈਮਰੂਨ ਗ੍ਰੀਨ ਦਾ ਨਵੀਂ ਗੇਂਦ ਨਾਲ ਖੇਡਣਾ ਚੰਗਾ ਹੈ। ਸਾਡਾ ਪਲੜਾ ਭਾਰੀ ਭਾਵੇਂ ਹੀ ਹੈ ਪਰ ਭਾਰਤੀ ਟੀਮ ਪਲਟਵਾਰ ਕਰ ਸਕਦੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਵੈਸਟਇੰਡੀਜ਼ ਦੇ ਕ੍ਰਿਕਟਰ ਹੇਡਨ ਵਾਲਸ਼ ਬੰਗਲਾਦੇਸ਼ ਪਹੁੰਚਣ ’ਤੇ ਪਾਜ਼ੇਟਿਵ
NEXT STORY