ਕਰਾਚੀ : ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਕਿਹਾ ਕਿ ਪਾਕਿਸਤਾਨ ਸੁਪਰ ਲੀਗ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਕੁਝ ਫ੍ਰੈਂਚਾਈਜ਼ੀ ਆਪਣੀਆਂ ਟੀਮਾਂ ਨੂੰ ਵੇਚਣਾ ਚਾਹੁੰਦੀਆਂ ਹਨ। ਅਖਤਰ ਨੇ ਇਕ ਟੈਲੀਵੀਜ਼ਨ ਪ੍ਰੋਗਰਾਮ ਵਿਚ ਦਾਅਵਾ ਕੀਤਾ ਕਿ ਪੀ. ਐੱਸ. ਐੱਲ. ਦੇ ਅਗਲੇ 16 ਤੋਂ 18 ਮਹੀਨੇ ਤਕ ਹੋਣ ਦੀ ਸੰਭਾਵਨਾ ਨਹੀਂ ਹੈ।
ਉਸ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਹੋਵੇਗਾ ਕਿ ਕੁਝ ਟੀਮਾਂ ਆਪਣੀਆਂ ਫ੍ਰੈਂਚਾਈਜ਼ੀ ਟੀਮਾਂ ਨੂੰ ਵੇਚਣ। ਮੈਨੂੰ ਪੀ. ਐੱਸ. ਐੱਲ. ਨੂੰ ਬਚਾਏ ਰੱਖਣ ਲਈ ਵਿੱਤੀ ਅਤੇ ਗੈਰ ਵਿੱਤੀ ਸਹਾਇਤਾ ਕਰਨ ਵਿਚ ਖੁਸ਼ੀ ਹੋਵੇਗੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਸਾਲ ਮਾਰਚ ਵਿਚ ਕੋਵਿਡ-19 ਮਹਾਮਾਰੀ ਕਾਰਨ ਪੀ. ਐੱਸ. ਐੱਲ. ਦਾ 5ਵਾਂ ਸੈਸ਼ਨ ਪ੍ਰਤੀਯੋਗਿਤਾ ਦੇ ਆਖਰੀ ਗੇੜ ਤੋਂ ਪਹਿਲਾਂ ਖਤਮ ਕਰ ਦਿੱਤਾ ਸੀ।
ਦੱਸ ਦਈਏ ਕਿ ਕੋਰੋਨਾ ਵਾਇਰਸ ਵਿਚਾਲੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਪੀ. ਐੱਸ. ਐੱਲ. ਦੇ ਕੁਝ ਮੈਚ ਖਾਲੀ ਸਟੇਡੀਅਮ ਵਿਚ ਬਿਨਾ ਦਰਸ਼ਕਾਂ ਤੋਂ ਆਯੋਜਿਤ ਕੀਤੇ ਸੀ ਪਰ ਸੈਮੀਫਾਈਨਲ ਅਤੇ ਫਾਈਨਲ ਸਣੇ ਆਖਰੀ ਦੇ ਕੁਝ ਮੈਚ ਅਣਮਿੱਥੇ ਸਮੇਂ ਲਈ ਸਸਪੈਂਡ ਕਰਨੇ ਪਏ ਸੀ। ਇੰਨਾ ਹੀ ਨਹੀਂ ਸਾਲ 2016 ਵਿਚ ਸ਼ੁਰੂ ਹੋਈ ਪਾਕਿਸਤਾਨ ਸੁਪਰ ਲੀਗ ਦੇ ਸਾਰੇ ਮੈਚ ਪਹਿਲੀ ਵਾਰ ਪਾਕਿਸਤਾਨ ਦੀ ਧਰਤੀ 'ਤੇ ਖੇਡੇ ਗਏ ਸੀ। ਇਸ ਤੋਂ ਪਹਿਲਾਂ ਮੈਚ ਦੁਬਈ ਵਿਚ ਖੇਡੇ ਜਾਂਦੇ ਸੀ।
ਗੇਂਦ ਦੀ ਚਮਕ ਬਰਕਰਾਰ ਹੈ ਤਾਂ ਥੁੱਕ ਤੋਂ ਬਿਨਾਂ ਵੀ ਰਿਵਰਸ ਸਵਿੰਗ ਕਰਾ ਸਕਦਾ ਹਾਂ : ਸ਼ਮੀ
NEXT STORY