ਸਪੋਰਟਸ ਡੈਸਕ— ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਮੰਗਲਵਾਰ ਨੂੰ ਕਿਹਾ ਕਿ ਥੁੱਕ ’ਤੇ ਪ੍ਰਸਤਾਵਿਤ ਰੋਕ ਦੇ ਬਾਵਜੂਦ ਉਹ ਗੇਂਦ ਨੂੰ ਰਿਵਰਸ ਸਵਿੰਗ ਕਰਾ ਸਕਦੇ ਹਨ ਬਸ਼ਰਤੇ ਗੇਂਦ ਦੀ ਚਮਕ ਬਰਕਰਾਰ ਰੱਖੀ ਜਾਵੇ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਲਾਕਡਾਊਨ ਤੋਂ ਬਾਅਦ ਖੇਡ ਜਦੋਂ ਦੁਬਾਰਾ ਸ਼ੁਰੂ ਹੋਵੇਗਾ ਤਾਂ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ. ਸੀ.) ਗੇਂਦ ਨੂੰ ਚਮਕਾਉਣ ਲਈ ਥੁੱਕ ਦੇ ਇਸਤੇਮਾਲ ’ਤੇ ਰੋਕ ਲਗਾਉਣ ਦੀ ਤਿਆਰੀ ’ਚ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਗੇਂਦ ’ਤੇ ਥੁੱਕਨ ਨਾਲ ਕੋਵਿਡ-19 ਦੇ ਇੰਫੈਕਸ਼ਨ ਦਾ ਖ਼ਤਰਾ ਵੱਧ ਜਾਵੇਗਾ।
ਸ਼ਮੀ ਨੇ ਰੋਹਿਤ ਜੁਗਲਾਨ ਦੇ ਨਾਲ ਇੰਸਟਾਗਰਾਮ ਚੈਟ ਦੇ ਦੌਰਾਨ ਕਿਹਾ, ‘‘ਮੁਸ਼ਕਿਲਾਂ ਹੋਣਗੀਆਂ। ਬਚਪਨ ਤੋਂ ਹੀ ਅਸੀਂ ਲਾਰ ਦੇ ਇਸਤੇਮਾਲ ਦੇ ਆਦਿ ਹਾਂ। ਜੇਕਰ ਤੁਸੀਂ ਤੇਜ਼ ਗੇਂਦਬਾਜ਼ ਹੋ ਤਾਂ ਆਪਣੇ ਆਪ ਹੀ ਗੇਂਦ ਨੂੰ ਚਮਕਾਉਣ ਲਈ ਲਾਰ ਦਾ ਇਸਤੇਮਾਲ ਕਰਨ ਲੱਗਦੇ ਹੋ ਪਰ ਹਾਂ, ਜੇਕਰ ਤੁਸੀਂ ਸੁੱਕੀ ਗੇਂਦ ਦੀ ਚਮਕ ਨੂੰ ਬਰਕਰਾਰ ਰੱਖ ਸਕੇ ਤਾਂ ਇਹ ਨਿਸ਼ਚਿਤ ਤੌਰ ’ਤੇ ਰਿਵਰਸ ਸਵਿੰਗ ਕਰੇਗੀ। ਸਾਬਕਾ ਭਾਰਤੀ ਦਿੱਗਜ ਅਨਿਲ ਕੁੰਬਲੇ ਦੀ ਅਗੁਆਈ ਵਾਲੀ ਆਈ. ਸੀ. ਸੀ. ਦੀ ਕ੍ਰਿਕਟ ਕਮੇਟੀ ਨੇ ਕਿਹਾ ਸੀ ਕਿ ਖਿਡਾਰੀ ਗੇਂਦ ਨੂੰ ਚਮਕਾਉਣ ਲਈ ਮੁੜ੍ਹਕੇ ਦਾ ਇਸਤੇਮਾਲ ਕਰ ਸਕਦੇ ਹਨ ਪਰ ਸ਼ਮੀ ਨੇ ਕਿਹਾ ਕਿ ਇਸ ਤੋਂ ਤੇਜ਼ ਗੇਂਦਬਾਜ਼ ਨੂੰ ਮਦਦ ਨਹੀਂ ਮਿਲੇਗੀ। ਰਿਵਰਸ ਸਵਿੰਗ ’ਚ ਮਾਹਰ ਸ਼ਮੀ ਨੇ ਕਿਹਾ, ‘‘ਮੁੜ੍ਹਕਾ ਅਤੇ ਥੁੱਕ ਵੱਖ ਤਰੀਕੇ ਨਾਲ ਕੰਮ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਮਦਦ ਮਿਲੇਗੀ। ਮੈਂ ਕਦੇ ਲਾਰ ਦੇ ਬਿਨਾਂ ਗੇਂਦਬਾਜ਼ੀ ਦੀ ਕੋਸ਼ਿਸ਼ ਨਹੀਂ ਕੀਤਾ। ਹੁਣ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਥੁੱਕ ਦੇ ਇਸਤੇਮਾਲ ਨੂੰ ਰੋਕਣਾ ਬੇਹੱਦ ਮਹੱਤਵਪੂਰਨ ਹੋ ਗਿਆ ਹੈ।
ਸ਼ਮੀ ਨੇ ਕਿਹਾ ਕਿ ਖਿਡਾਰੀਆਂ ਨੂੰ ਮੈਦਾਨ ਦੇ ਅੰਦਰ ਅਤੇ ਬਾਹਰ ਮਹਿੰਦਰ ਸਿੰਘ ਧੋਨੀ ਦੀ ਕਮੀ ਮਹਿਸੂਸ ਹੈ। “ਮੈਂ ਉਨ੍ਹਾਂ ਦੀ ਅਗੁਵਾਈ ’ਚ ਆਈ. ਪੀ. ਐਲ. ਨੂੰ ਛੱਡ ਕੇ ਸਾਰੇ ਫਾਰਮੈਟਾਂ ਚ ਖੇਡਿਆ ਹੈ। ਉਨ੍ਹਾਂ ਨੇ ਕਿਹਾ, ਜਿੱਥੋਂ ਤਕ ਮਾਰਗਦਰਸ਼ਨ ਦਾ ਸਵਾਲ ਹੈ ਉਹ ਆਪਣੇ ਸਾਥੀਆਂ ਦੇ ਨਾਲ ਹਮੇਸ਼ਾ ਇਸ ਤਰ੍ਹਾਂ ਦਾ ਵਰਤਾਓ ਕਰਦੇ ਹਨ ਕਿ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਉਹ ਐੱਮ. ਐੱਸ ਧੋਨੀ ਹਨ। ਸ਼ਮੀ ਨੇ ਕਿਹਾ, ‘‘ਉਹ ਇੰਨਾ ਵੱਡੇ ਖਿਡਾਰੀ ਹਨ। ਉਸ ਨੂੰ ਲੈ ਕੇ ਮੇਰੀਆਂ ਕਾਫ਼ੀ ਯਾਦਾਂ ਹਨ।
ਬਾਰਸਿਲੋਨਾ ਦੇ ਪੰਜ ਖਿਡਾਰੀ ਅਤੇ ਦੋ ਕੋਚ ਕੋਰੋਨਾ ਵਾਇਰਸ ਦੇ ਹੋਏ ਸ਼ਿਕਾਰ
NEXT STORY