ਨਵੀਂ ਦਿੱਲੀ— ਭਾਰਤੀ ਟੈਨਿਸ ਦੇ ਦਿੱਗਜ ਖਿਡਾਰੀ ਲਿਏਂਡਰ ਪੇਸ ਤੇ ਫਰਾਂਸ ਦੇ ਬੇਨੋਏਟ ਪੇਅਰੇ ਦੀ ਜੋੜੀ ਨੇ ਭਾਰਤ ਦੇ ਦਿਵਿਜ ਸ਼ਰਣ ਤੇ ਬ੍ਰਾਜ਼ੀਲ ਦੇ ਮਾਰਸੇਲੋ ਡੇਮੋਲਾਈਨਰ ਕੱਪ ਦੇ ਮਿਕਸਡ ਮੁਕਾਬਲੇ 'ਚ ਹਰਾ ਕੇ ਦੂਸਰੇ ਰਾਊਂਡ 'ਚ ਪ੍ਰਵੇਸ਼ ਕਰ ਲਿਆ ਹੈ। ਮੋਰੱਕੋ ਕੱਪ ਦੇ ਪਹਿਲੇ ਰਾਊਂਡ 'ਚ ਪੇਸ-ਪੇਅਰੇ ਦੀ ਜੋੜੀ ਨੇ ਦਿਵਿਜ-ਮਾਰਸੇਲੋ ਦੀ ਜੋੜੀ ਨੂੰ ਇੱਕ ਘੰਟਾ 3 ਮਿੰਟ ਤੱਕ ਚੱਲੇ ਮੁਕਾਬਲੇ 'ਚ ਲਗਾਤਾਰ ਸੈੱਟਾਂ 'ਚ 7-6, 6-3 ਨਾਲ ਹਰਾ ਕੇ ਦੂਸਰੇ ਰਾਊਂਡ 'ਚ ਪ੍ਰਵੇਸ਼ ਕੀਤਾ। ਇਸ ਤੋਂ ਇਲਾਵਾ ਇਟਲੀ ਦੇ ਬਾਰਲੇਟਾ 'ਚ ਚੱਲ ਰਹੇ ਏ. ਟੀ. ਪੀ. ਚੈਲੇਂਜਰ ਦੇ ਸਿੰਗਲ ਮੁਕਾਬਲੇ 'ਚ ਭਾਰਤ ਦੇ ਸੁਮੀਤ ਨਾਗਲ ਨੇ ਜਰਮਨੀ ਦੇ ਪੀਟਰ ਹੇਲਰ ਨੂੰ ਤਿੰਨ ਸੈੱਟ ਤੱਕ ਚੱਲੇ ਮੁਕਾਬਲੇ 'ਚ 1-6, 6-1, 6-0 ਨਾਲ ਹਰਾ ਦਿੱਤਾ। ਦੋਵਾਂ ਦੇ ਵਿਚ ਇਹ ਮੁਕਾਬਲਾ ਕਰੀਬ ਇੱਕ ਘੰਟਾ ਤੇ 55 ਮਿੰਟ ਤੱਕ ਚੱਲਿਆ, ਜਿਸ 'ਚ ਸੁਮੀਤ ਪਹਿਲਾ ਸੈੱਟ ਹਾਰ ਗਏ ਸਨ ਪਰ ਬਾਅਦ 'ਚ ਵਾਪਸੀ ਕਰਦੇ ਹੋਏ ਉਨ੍ਹਾਂ ਨੇ ਪੀਟਰ ਨੂੰ ਹਰਾ ਦਿੱਤਾ।
ਹਾਰਦਿਕ ਪੰਡਯਾ ਦੇ ਨਾਂ ਦਰਜ ਹੋਇਆ IPL ਦਾ ਸ਼ਰਮਨਾਕ ਰਿਕਾਰਡ
NEXT STORY