ਸਪੋਰਟਸ ਡੈਸਕ— ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 'ਚ ਪਾਕਿਸਤਾਨ ਟੀਮ ਦੀ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ 'ਚ ਹੁਣ ਉਤਾਰ ਚੜਾਅ ਦਾ ਦੌਰਾ ਹੈ। ਟੀਮ ਦੇ ਕਈ ਦਿੱਗਜ ਸਾਬਕਾ ਖਿਡਾਰੀਆਂ ਨੇ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਟੀਮ ਦੇ ਕਪਤਾਨ ਸਰਫਰਾਜ ਅਹਿਮਦ 'ਤੇ ਸਵਾਲ ਚੁੱਕੇ। ਇਸ ਤੋਂ ਬਾਅਦ ਟੀਮ ਦੇ ਕੋਚ ਆਰਥਰ ਨੇ ਵੀ ਪਾਕਿਸਤਾਨੀ ਕਪਤਾਨ 'ਤੇ ਸਵਾਲ ਖੜੇ ਕੀਤੇ ਤੇ ਮੰਗ ਕੀਤੀ ਕਿ ਨੌਜਵਾਨ ਬਾਬਰ ਆਜ਼ਮ ਨੂੰ ਕਪਤਾਨ ਬਣਾਉਣਾ ਚਾਹੀਦਾ ਹੈ। ਇਸ 'ਤੇ ਹੁਣ ਆਪਣੇ ਆਪ ਬਾਬਰ ਨੇ ਮਨਾਹੀ ਕਰ ਦਿੱਤਾ ਹੈ।
ਪਾਕਿਸਤਾਨ ਕ੍ਰਿਕਟ ਟੀਮ ਦੇ ਬੱਲੇਬਾਜ਼ ਬਾਬਰ ਆਜ਼ਮ ਨੇ ਕਿਹਾ ਹੈ ਕਿ ਉਨ੍ਹਾਂ ਦੀ ਇੱਛਾ ਟੀਮ ਦੀ ਕਪਤਾਨੀ ਸੰਭਾਲਣ ਤੋਂ ਜ਼ਿਆਦਾ ਉਹ ਟੀਮ ਲਈ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾਉਣਾ ਹੈ। ਆਰਥਰ ਨੇ ਕੁਝ ਦਿਨ ਪਹਿਲਾਂ ਹੀ ਸਰਫਰਾਜ ਅਹਿਮਦ ਨੂੰ ਕਪਤਾਨੀ ਤੋਂ ਹਟਾਉਣ ਦਾ ਸੁਝਾਅ ਦਿੱਤਾ ਸੀ ਤੇ ਉਨ੍ਹਾਂ ਦੀ ਜਗ੍ਹਾ ਬਾਬਰ ਨੂੰ ਟੈਸਟ ਟੀਮ ਦਾ ਕਪਤਾਨ ਬਣਾਏ ਜਾਣ ਦੀ ਸਿਫਾਰਿਸ਼ ਕੀਤੀ ਸੀ। 
ਪਾਕਪੇਸ਼ਨ ਡਾਟ ਨੈੱਟ ਨੇ ਬਾਬਰ ਦੇ ਹਵਾਲੇ ਤੋਂ ਲਿੱਖਿਆ, ਅਸਲ 'ਚ ਮੈਂ ਪਾਕਿਸਤਾਨ ਟੀਮ ਦੀ ਕਪਤਾਨੀ ਦੇ ਬਾਰੇ 'ਚ ਕਦੇ ਨਹੀਂ ਸੋਚਿਆ ਹੈ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਹਮੇਸ਼ਾ ਆਪਣੇ ਦੇਸ਼ ਲਈ ਖੇਡਣ ਦੇ ਬਾਰੇ 'ਚ ਸੋਚਿਆ ਹੈ। ਮੈਂ ਕੋਈ ਅਜਿਹਾ ਵਿਅਕਤੀ ਨਹੀਂ ਹਾਂ ਜੋ ਕਪਤਾਨ ਬਣਨ ਦਾ ਲਾਲਚ ਰੱਖਦਾ ਹੋਵਾਂ। ਮੈਂ ਪਾਕਿਸਤਾਨ ਲਈ ਜ਼ਿਆਦਾ ਤੋਂ ਜਿਆਦਾ ਦੌੜਾਂ ਬਣਾਉਣ 'ਚ ਦਿਲਚਸਪੀ ਰੱਖਦਾ ਹਾਂ। ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਕਿਹਾ ਸੀ ਕਿ ਹੈਰਿਸ ਸੋਹੈਲ ਨੂੰ ਵਨ-ਡੇ ਤੇ ਟੀ-20 ਦਾ, ਜਦ ਕਿ ਬਾਬਰ ਨੂੰ ਟੈਸਟ ਟੀਮ ਦਾ ਕਪਤਾਨ ਨਿਯੁਕਤ ਕਰਨਾ ਚਾਹੀਦਾ ਹੈ।
ਪਾਕਿਸਤਾਨ ਲਈ ਹੁਣ ਤੱਕ 21 ਟੈਸਟ, 72 ਵਨ-ਡੇ ਅਤੇ 30 ਟੀ-20 ਮੈਚ ਖੇਡ ਚੁੱਕੇ ਬਾਬਰ ਦਾ ਮੰਨਣਾ ਹੈ ਕਿ ਸਰਫਰਾਜ ਨੇ ਹੁਣ ਤੱਕ ਚੰਗਾ ਕੰਮ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕਪਤਾਨ ਬਦਲਨ ਦਾ ਫੈਸਲਾ ਪਾਕਿਸਤਾਨ ਕ੍ਰਿਕੇਟ ਬੋਰਡ (ਪੀ. ਸੀ. ਬੀ) ਨੂੰ ਲੈਣਾ ਹੈ। ਬਾਬਰ ਨੇ ਕਿਹਾ, ਬੋਰਡ ਤੈਅ ਕਰੇਗਾ ਕਿ ਕਪਤਾਨ ਕੌਣ ਹੈ ਤੇ ਖਿਡਾਰੀ ਉਨ੍ਹਾਂ ਦੀ ਪਸੰਦ ਦਾ ਪਾਲਣ ਕਰਦੇ ਹਨ। ਪਰ ਮੈਨੂੰ ਲੱਗਦਾ ਹੈ ਕਿ ਸਰਫਰਾਜ਼ ਠੀਕ ਹਨ ਤੇ ਉਹ ਇਸ ਸਮੇਂ ਚੰਗਾ ਕੰਮ ਕਰ ਰਹੇ ਹਨ।
ਕੋਹਲੀ ਨੇ ਖੇਡੀ ਸ਼ਾਨਦਾਰ ਪਾਰੀ, ਰੋਹਿਤ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ
NEXT STORY