ਸਪੋਰਟਸ ਡੈਸਕ- ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 26ਵਾਂ ਮੈਚ ਦੁਪਹਿਰ 2 ਵਜੇ ਤੋਂ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਦੱਖਣੀ ਅਫਰੀਕਾ ਜਿੱਥੇ ਟੂਰਨਾਮੈਂਟ ਵਿੱਚ ਇੱਕ ਹਾਰ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਜਦਕਿ ਪਾਕਿਸਤਾਨ 5 ਮੈਚਾਂ 'ਚੋਂ ਸਿਰਫ਼ 2 ਹੀ ਜਿੱਤ ਸਕਿਆ ਹੈ ਅਤੇ ਅੰਕ ਸੂਚੀ 'ਚ ਛੇਵੇਂ ਸਥਾਨ 'ਤੇ ਹੈ।
ਹੈੱਡ ਟੂ ਹੈੱਡ (ਵਨਡੇ ਵਿੱਚ)
ਕੁੱਲ ਮੈਚ: 82
ਪਾਕਿਸਤਾਨ: 30 ਜਿੱਤਾਂ
ਦੱਖਣੀ ਅਫਰੀਕਾ : 51 ਜਿੱਤਾਂ
ਕੋਈ ਨਤੀਜਾ ਨਹੀਂ: ਇੱਕ
ਹੈੱਡ ਟੂ ਹੈੱਡ (ਵਿਸ਼ਵ ਕੱਪ ਵਿੱਚ)
ਕੁੱਲ ਮੈਚ- 5
ਪਾਕਿਸਤਾਨ- 2 ਜਿੱਤਾਂ
ਦੱਖਣੀ ਅਫਰੀਕਾ- 3 ਜਿੱਤਾਂ
ਇਹ ਵੀ ਪੜ੍ਹੋ- ਸਚਿਨ ਖਿਲਾਰੀ ਨੇ ਸ਼ਾਟ ਪੁਟ ਐੱਫ-46 ਵਿੱਚ ਜਿੱਤਿਆ ਸੋਨ ਤਮਗਾ, ਰੋਹਿਤ ਨੇ ਕਾਂਸੀ
ਪਿੱਚ ਰਿਪੋਰਟ
ਇਸ ਪੂਰੇ ਖੇਡ 'ਚ ਸਤ੍ਹਾ ਸੰਤੁਲਿਤ ਰਹਿ ਸਕਦੀ ਹੈ ਅਤੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਨੂੰ ਢੁਕਵੀਂ ਸਹਾਇਤਾ ਪ੍ਰਦਾਨ ਕਰ ਸਕਦੀ ਹੈ। ਇਸ ਮੈਦਾਨ 'ਤੇ ਵਨਡੇ 'ਚ ਪਹਿਲੀ ਪਾਰੀ ਦਾ ਔਸਤ ਸਕੋਰ 249 ਦੌੜਾਂ ਰਿਹਾ ਹੈ। ਤੇਜ਼ ਗੇਂਦਬਾਜ਼ ਅਤੇ ਸਪਿਨਰ ਦੋਵਾਂ ਨੂੰ ਪਿੱਚ ਤੋਂ ਬਰਾਬਰ ਦੀ ਮਦਦ ਮਿਲ ਸਕਦੀ ਹੈ।
ਮੌਸਮ
ਬੱਦਲਾਂ ਅਤੇ ਧੁੱਪ ਵਿਚਾਲੇ ਹੁਮਸ ਭਰਿਆ ਦਿਨ ਰਹਿਣ ਦੀ ਸੰਭਾਵਨਾ ਹੈ। ਦੁਪਹਿਰ ਤੱਕ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ ਪਰ ਮੈਚ ਦੇ ਆਖ਼ਰੀ ਪੜਾਅ ਦੌਰਾਨ ਇਹ 29 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ।
ਇਹ ਵੀ ਜਾਣੋ
ਇਸ ਵਿਸ਼ਵ ਕੱਪ 'ਚ ਤੇਜ਼ ਗੇਂਦਬਾਜ਼ਾਂ ਦੀ ਚੇਪੌਕ 'ਤੇ ਸਪਿਨਰਾਂ ਨਾਲੋਂ ਬਿਹਤਰ ਔਸਤ ਅਤੇ ਸਟ੍ਰਾਈਕ ਰੇਟ ਰਿਹਾ ਹੈ। ਹੁਣ ਤੱਕ 31 ਵਿਕਟਾਂ ਡਿੱਗ ਚੁੱਕੀਆਂ ਹਨ, ਜਦਕਿ ਸਪਿਨਰਾਂ ਨੇ ਸਿਰਫ਼ 19 ਵਿਕਟਾਂ ਲਈਆਂ ਹਨ।
ਚਾਰ ਦੱਖਣੀ ਅਫਰੀਕੀ ਬੱਲੇਬਾਜ਼- ਕਵਿੰਟਨ ਡੀ ਕਾਕ, ਏਡਨ ਮਾਰਕਰਮ, ਹੇਨਰਿਕ ਕਲਾਸੇਨ ਅਤੇ ਡੇਵਿਡ ਮਿਲਰ - ਦੀ ਭਾਰਤ ਵਿੱਚ ਵਨਡੇ ਵਿੱਚ ਸਟ੍ਰਾਈਕ ਰੇਟ 100 ਤੋਂ ਜ਼ਿਆਦਾ ਹੈ।
ਦੱਖਣੀ ਅਫ਼ਰੀਕਾ ਚੇਨਈ ਵਿੱਚ ਖੇਡੇ ਗਏ ਦੋਵੇਂ ਵਨਡੇ ਮੈਚ ਹਾਰ ਚੁੱਕਾ ਹੈ ਜਦਕਿ ਪਾਕਿਸਤਾਨ ਇਸ ਹਫ਼ਤੇ ਅਫ਼ਗਾਨਿਸਤਾਨ ਤੋਂ ਹਾਰਨ ਤੋਂ ਪਹਿਲਾਂ ਭਾਰਤ ਖ਼ਿਲਾਫ਼ ਦੋ ਵਨਡੇ ਜਿੱਤਣ ਵਿੱਚ ਕਾਮਯਾਬ ਰਿਹਾ ਸੀ।
ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ
ਸੰਭਾਵਿਤ ਪਲੇਇੰਗ 11
ਪਾਕਿਸਤਾਨ: ਅਬਦੁੱਲਾ ਸ਼ਫੀਕ, ਇਮਾਮ-ਉਲ-ਹੱਕ/ਫਖਰ ਜ਼ਮਾਨ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਸਊਦ ਸ਼ਕੀਲ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਉਸਾਮਾ ਮੀਰ, ਸ਼ਾਹੀਨ ਅਫਰੀਦੀ, ਹਸਨ ਅਲੀ, ਹੈਰਿਸ ਰਾਊਫ/ਮੁਹੰਮਦ ਵਸੀਮ ਜੂਨੀਅਰ।
ਦੱਖਣੀ ਅਫ਼ਰੀਕਾ : ਕਵਿੰਟਨ ਡੀ ਕਾਕ (ਵਿਕਟਕੀਪਰ), ਤੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਮ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜਾਨਸਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ, ਕੈਗਿਸੋ ਰਬਾਡਾ, ਲਿਜ਼ਾਦ ਵਿਲੀਅਮਜ਼/ਤਬਰੇਜ਼ ਸ਼ਮਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪ੍ਰੈਗਨੈਂਸੀ ਦੀਆਂ ਖ਼ਬਰਾਂ ਵਿਚਾਲੇ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਤਸਵੀਰ, 'ਬੇਬੀ ਬੰਪ' ਫਲਾਂਟ ਕਰਦੀ ਆਈ ਨਜ਼ਰ
NEXT STORY