ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ 2019 ਦਾ 22ਵਾਂ ਮੈਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਅਤੇ ਭਾਰਤ ਨੇ ਡਕਵਰਥ ਲੁਈਸ ਨਿਯਮ ਦੇ ਤਹਿਤ ਪਾਕਿਸਤਾਨ 'ਤੇ 89 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਵਿਚਾਲੇ ਟਵਿੱਟਰ 'ਤੇ ਇਕ ਪਾਕਿਸਤਾਨੀ ਮਹਿਲਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਪਾਕਿਸਤਾਨ ਕ੍ਰਿਕਟ ਟੀਮ ਨੂੰ ਦੇਸ਼ ਦੀ ਬੇਇਜ਼ਤੀ ਕਰਨ ਲਈ ਫਿੱਟਕਾਰ ਲਗਾ ਰਹੀ ਹੈ। ਮਹਿਲਾ ਨੇ ਕਿਹਾ ਕਿ ਭਾਰਤ ਅੱਗੇ ਪਾਕਿਸਤਾਨੀ ਕ੍ਰਿਕਟ ਟੀਮ ਚੂਹੇ ਬਣ ਜਾਂਦੀ ਹੈ।
ਟਵਿੱਟਰ 'ਤੇ ਵਾਇਰਲ ਹੋ ਰਹੀ 1.44 ਮਿੰਟ ਦੀ ਇਸ ਵੀਡੀਓ 'ਚ ਮਹਿਲਾ ਨੇ ਕਿਹਾ ਕਿ ਮੇਰਾ ਪੈਗ਼ਾਮ ਹੈ ਕਿ ਕ੍ਰਿਕਟ ਵਾਲੇ ਇੰਨੀ ਬੇਇਜ਼ਤੀ ਨਾ ਕਰਵਾਉਣ ਜਿੰਨੀ ਕਰਵਾ ਰਹੇ ਹਨ। ਜਿੱਥੇ ਉਨ੍ਹਾਂ ਨੂੰ ਭੇਜਿਆ ਜਾਂਦਾ ਹੈ, ਉੱਥੋਂ ਹੀ ਉਹ ਹਾਰ ਜਾਂਦੇ ਹਨ। ਪਤਾ ਨਹੀਂ ਕੌਣ ਉਨ੍ਹਾਂ ਨੂੰ ਭੇਜਦਾ ਹੈ। ਜੋ ਭੇਜਦਾ ਹੈ ਉਸ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਘੱਟੋ-ਘੱਟ ਆਪਣੇ ਮੁਲਕ ਦੀ ਤਾਂ ਬੇਇਜ਼ਤੀ ਨਾ ਕਰਵਾਓ। ਮੁਲਕ ਦੀ ਬੇਇੱਜ਼ਤੀ ਕਰਵਾਏ ਜਾ ਰਹੇ ਹੋ, ਕਰਵਾਏ ਜਾ ਰਹੇ ਹੋ, ਕਿੰਨੇ ਸ਼ਰਮ ਦੀ ਗੱਲ ਹੈ।
ਮਹਿਲਾ ਨੇ ਅੱਗੇ ਕਿਹਾ ਕਿ ਇੰਡੀਆ ਤੋਂ ਹਮੇਸ਼ਾ ਹਾਰਦੇ ਹਾਂ, ਇੰਡੀਆ ਤੋਂ ਤਾਂ...। ਪਤਾ ਨਹੀਂ ਕੀ ਹੁੰਦਾ ਹੈ ਇੰਡੀਆ ਤੋਂ ਇਨ੍ਹਾਂ ਨੂੰ। ਉਨ੍ਹਾਂ ਨੂੰ ਦੇਖਦੇ ਹੀ ਚੂਹੇ ਬਣ ਜਾਂਦੇ ਹੋ। ਹਰ ਮੈਚ ਉਨ੍ਹਾਂ ਤੋਂ ਹਾਰਿਆ ਹੈ। ਮਹਿਲਾ ਨੇ ਕਿਹਾ, ਸਾਡੇ ਲੋਕਾਂ ਦੀ ਬੇਇਜ਼ਤੀ ਹੁੰਦੀ ਹੈ, ਪਾਕਿਸਤਾਨ ਵਾਲਿਆਂ ਦੀ। ਇਸ ਤੋਂ ਬਿਹਤਰ ਤਾਂ ਇਹ ਹੈ ਕਿ ਮੈਚ ਹੀ ਨਾ ਖਿਡਾਇਆ ਜਾਵੇ। ਕਿਤੇ ਵੀ ਮੈਚ ਨਾ ਖਿਡਾਇਆ ਜਾਵੇ। ਇੱਥੋਂ ਤਕ ਕੀ ਮਹਿਲਾ ਨੇ ਮੈਚ ਨੂੰ ਬੰਦ ਤਕ ਕਰ ਦਿੱਤੇ ਜਾਣ ਦੀ ਗੱਲ ਕਹੀ ਹੈ। ਮਹਿਲਾ ਨੇ ਕਿਹਾ, ਮੈਚ ਬੰਦ ਕਰਕੇ ਬੱਲਿਆਂ ਨੂੰ ਅੱਗ ਲਾ ਦਿਓ। ਇਸ ਦੇ ਨਾਲ-ਨਾਲ ਹੀ ਗੇਂਦ ਅਤੇ ਵਿਕਟਾਂ ਨੂੰ ਵੀ ਅੱਗ ਲਾ ਦਿਓ। ਉਹ ਮੈਦਾਨ 'ਤੇ ਬੇਇਜ਼ਤੀ ਕਰਾਉਣ ਉਤਰਦੇ ਹਨ ਅਤੇ ਨੱਕ ਕਟਵਾ ਕੇ ਵਾਪਸ ਆ ਜਾਂਦੇ ਹਨ।
ਵੀਡੀਓ ਦੇਖੋ
ਗ੍ਰਹਿ ਮੰਤਰੀ ਨੇ ਕੀਤਾ ਟਵੀਟ, ਕਿਹਾ- ਭਾਰਤ ਵੱਲੋਂ ਪਾਕਿ 'ਤੇ ਇਕ ਹੋਰ ਸਟ੍ਰਾਈਕ ਲਈ ਵਧਾਈ
NEXT STORY