ਨਵੀਂ ਦਿੱਲੀ- ਜ਼ੀਸ਼ਾਨ ਜਮੀਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਅਦ ਮੁਹੰਮਦ ਸ਼ਹਿਜਾਦ (81 ਦੌੜਾਂ) ਦੀ ਬਿਹਤਰੀਨ ਪਾਰੀ ਦੇ ਦਮ ’ਤੇ ਪਾਕਿਸਤਾਨ ਅੰਡਰ-19 ਟੀਮ ਨੇ ਦੁਬਈ ਵਿਚ ਖੇਡੇ ਗਏ ਅੰਡਰ-19 ਏਸ਼ੀਆ ਕੱਪ ਦੇ ਗਰੁੱਪ-ਏ ਮੁਕਾਬਲੇ ’ਚ ਭਾਰਤ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤ ਦੀ ਟੀਮ ਅਰਾਧਿਆ ਯਾਦਵ ਦੇ 50 ਦੌੜਾਂ ਦੀ ਮਦਦ ਨਾਲ 49 ਓਵਰਾਂ ਵਿਚ 237 ਦੌੜਾਂ ਬਣਾਕੇ ਆਲ-ਆਊਟ ਹੋ ਗਈ।
ਇਹ ਵੀ ਪੜ੍ਹੋ : ਨੀਲਾਮੀ ’ਚ 2011 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਦਸਤਖਤਾਂ ਵਾਲਾ ਬੱਲਾ ਲੱਖਾਂ ਰੁਪਏ ’ਚ ਵਿਕਿਆ
ਭਾਰਤ ਲਈ ਅਰਾਧਿਆ ਤੋਂ ਇਲਾਵਾ ਹਰਨੂਰ ਸਿੰਘ ਨੇ 46, ਰਾਜਵਰਧਨ ਹੰਗਾਰਗੇਕਰ ਨੇ 33 ਅਤੇ ਕੌਸ਼ਲ ਤਾਂਬੇ ਨੇ 32 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਜ਼ੀਸ਼ਾਨ ਨੇ 10 ਓਵਰਾਂ ਵਿਚ 60 ਦੌੜਾਂ ਦੇ ਕੇ ਪੰਜ ਵਿਕਟ ਝਟਕੇ। ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੇ 50 ਓਵਰਾਂ ਵਿਚ ਅੱਠ ਵਿਕਟਾਂ ’ਤੇ 240 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਾਕਿਸਤਾਨ ਲਈ ਸ਼ਹਿਜਾਦ ਨੇ 81 ਦੌੜਾਂ ਅਤੇ ਇਰਫਾਨ ਖਾਨ ਨੇ 32 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਰਾਜ ਬਾਵਾ ਨੇ 56 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਜਾਣੋ ਕੀ ਹੈ ਕ੍ਰਿਕਟਰ Harbhajan Singh ਦਾ ਪਲਾਨ B, ਜਗਬਾਣੀ ਨਾਲ Exclusive ਇੰਟਰਵਿਊ (ਦੇਖੋ ਵੀਡੀਓ)
ਪਾਕਿਸਤਾਨ ਨੂੰ ਆਖਰੀ ਓਵਰ ਵਿਚ ਜਿੱਤ ਲਈ ਅੱਠ ਦੌੜਾਂ ਦੀ ਜ਼ਰੂਰਤ ਸੀ। ਭਾਰਤ ਲਈ ਰਵੀ ਕੁਮਾਰ ਨੇ 50ਵੇਂ ਓਵਰ ਦੀ ਪਹਿਲੀ ਗੇਂਦ ’ਤੇ ਜੀਸ਼ਾਨ (0) ਨੂੰ ਆਊਟ ਕਰ ਪਾਕਿਸਤਾਨ ਨੂੰ ਅੱਠਵਾਂ ਝੱਟਕਾ ਦਿਤਾ। ਪਰ ਅਹਿਮਦ ਖਾਨ ਨੇ ਸ਼ਾਨਦਾਰ ਬੱਲੇਬਾਜ਼ੀ ਨਾਲ ਦੌੜਾਂ ਜੁਟਾਈਆਂ ਅਤੇ ਆਖਰੀ ਗੇਂਦ ’ਤੇ ਚੌਕਾ ਲਗਾਕੇ ਟੀਮ ਨੂੰ ਜਿੱਤ ਦਵਾਈ। ਅਹਿਮਦ 19 ਗੇਂਦਾਂ ’ਤੇ ਤਿੰਨ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 29 ਦੌੜਾਂ ਬਣਾ ਕੇ ਅਜੇਤੂ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨੀਲਾਮੀ ’ਚ 2011 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਦਸਤਖਤਾਂ ਵਾਲਾ ਬੱਲਾ ਲੱਖਾਂ ਰੁਪਏ ’ਚ ਵਿਕਿਆ
NEXT STORY