ਸਪੋਰਟਸ ਡੈਸਕ- ਅਜ਼ਾਨ ਓਵੈਸ ਦੇ ਨਾਬਾਦ ਸੈਂਕੜੇ ਦੀ ਮਦਦ ਨਾਲ ਪਾਕਿਸਤਾਨ ਨੇ ਅੰਡਰ-19 ਏਸ਼ੀਆ ਕੱਪ ਦੇ ਮੁਕਾਬਲੇ 'ਚ ਪੁਰਾਣੇ ਵਿਰੋਧੀ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਸਚਿਨ ਧਾਸ ਦੀਆਂ ਆਖਰੀ ਓਵਰਾਂ ਵਿੱਚ 42 ਗੇਂਦਾਂ ਵਿੱਚ ਤਿੰਨ ਛੱਕਿਆਂ ਦੀ ਮਦਦ ਨਾਲ 58 ਦੌੜਾਂ ਦੀ ਪਾਰੀ ਦੇ ਬਾਵਜੂਦ ਭਾਰਤ 50 ਓਵਰਾਂ ਵਿੱਚ 9 ਵਿਕਟਾਂ ’ਤੇ 259 ਦੌੜਾਂ ਹੀ ਬਣਾ ਸਕਿਆ। ਕਪਤਾਨ ਉਦੈ ਸ਼ਰਨ (98 ਗੇਂਦਾਂ ਵਿੱਚ 60 ਦੌੜਾਂ) ਅਤੇ ਸਲਾਮੀ ਬੱਲੇਬਾਜ਼ ਆਦਰਸ਼ ਸਿੰਘ (81 ਗੇਂਦਾਂ 'ਤੇ 62 ਦੌੜਾਂ) ਨੇ 20 ਓਵਰਾਂ ਵਿੱਚ 93 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਰਨ ਰੇਟ ਵਧਾਉਣ ਵਿੱਚ ਨਾਕਾਮ ਰਹੇ।
ਇਹ ਵੀ ਪੜ੍ਹੋ- ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼
ਸਰਫਰਾਜ਼ ਖਾਨ ਦਾ ਛੋਟਾ ਭਰਾ ਮੁਸ਼ੀਰ (02) ਪਹਿਲੇ ਮੈਚ ਦੇ ਪ੍ਰਦਰਸ਼ਨ ਨੂੰ ਦੁਹਰਾਉਣ ਵਿੱਚ ਅਸਫਲ ਰਿਹਾ। ਜਵਾਬ 'ਚ ਪਾਕਿਸਤਾਨ ਨੇ ਖੱਬੇ ਹੱਥ ਦੇ ਬੱਲੇਬਾਜ਼ ਅਜ਼ਾਨ ਦੇ ਨਾਬਾਦ ਸੈਂਕੜੇ ਦੀ ਮਦਦ ਨਾਲ 47 ਓਵਰਾਂ 'ਚ ਦੋ ਵਿਕਟਾਂ ਗੁਆ ਕੇ 263 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਅਜ਼ਾਨ ਨੇ 130 ਗੇਂਦਾਂ ਵਿੱਚ 10 ਚੌਕਿਆਂ ਦੀ ਮਦਦ ਨਾਲ ਨਾਬਾਦ 105 ਦੌੜਾਂ ਬਣਾਈਆਂ। ਅਜ਼ਾਨ ਨੇ ਸਲਾਮੀ ਬੱਲੇਬਾਜ਼ ਸ਼ੈਜ਼ਾਬ ਖ਼ਾਨ (88 ਗੇਂਦਾਂ ਵਿੱਚ 63 ਦੌੜਾਂ) ਦੇ ਨਾਲ ਦੂਜੇ ਵਿਕਟ ਲਈ 110 ਦੌੜਾਂ ਅਤੇ ਸਾਦ ਬੇਗ (51 ਗੇਂਦਾਂ ਵਿੱਚ 8 ਚੌਕੇ, ਇੱਕ ਛੱਕਾ) ਦੇ ਨਾਲ 68 ਦੌੜਾਂ ਦੀ ਸਾਂਝੇਦਾਰੀ ਨਾਲ ਸਿਰਫ਼ 19.1 ਓਵਰਾਂ ਵਿੱਚ ਤੀਜੇ ਵਿਕਟ ਲਈ 125 ਦੌੜਾਂ ਜੋੜ ਕੇ ਜਿੱਤ ਯਕੀਨੀ ਬਣਾਈ।
ਇਹ ਵੀ ਪੜ੍ਹੋ- ਭਾਰਤ ਨਾਲ ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਬੋਰਡ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ
ਭਾਰਤੀ ਕਪਤਾਨ ਉਦੈ ਨੇ 7 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਪਰ ਸਿਰਫ਼ ਆਫ ਸਪਿਨਰ ਮੁਰੂਗਨ ਅਭਿਸ਼ੇਕ ਹੀ ਦੋ ਵਿਕਟਾਂ ਲੈ ਸਕਿਆ। ਮੁਸ਼ੀਰ ਗੇਂਦਬਾਜ਼ੀ ਵਿੱਚ ਵੀ ਅਸਫਲ ਰਿਹਾ ਅਤੇ ਚਾਰ ਓਵਰਾਂ ਵਿੱਚ 32 ਦੌੜਾਂ ਦਿੱਤੀਆਂ। ਭਾਰਤ ਮੰਗਲਵਾਰ ਨੂੰ ਨੇਪਾਲ ਖਿਲਾਫ਼ ਆਪਣਾ ਆਖਰੀ ਗਰੁੱਪ ਲੀਗ ਮੈਚ ਖੇਡੇਗਾ ਅਤੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਲਈ ਉਸ ਨੂੰ ਇਹ ਮੈਚ ਜਿੱਤਣਾ ਹੋਵੇਗਾ। ਜਦਕਿ ਪਾਕਿਸਤਾਨ ਨੇ ਦੋ ਮੈਚਾਂ ਵਿੱਚ ਦੋ ਜਿੱਤਾਂ ਦਰਜ ਕੀਤੀਆਂ ਹਨ ਅਤੇ ਸੈਮੀਫਾਈਨਲ ਵਿੱਚ ਥਾਂ ਬਣਾਉਣ ਲਈ ਉਸ ਨੂੰ ਵੱਡੀ ਹਾਰ ਤੋਂ ਬਚਣਾ ਹੋਵੇਗਾ। ਭਾਰਤ ਲਈ ਜਿੱਤ ਦਰਜ ਕਰਨਾ ਮੁਸ਼ਕਲ ਨਹੀਂ ਹੋਵੇਗਾ ਕਿਉਂਕਿ ਨੇਪਾਲ ਦੀ ਟੀਮ ਬਹੁਤੀ ਮਜ਼ਬੂਤ ਨਹੀਂ ਹੈ ਅਤੇ ਉਹ ਆਪਣੇ ਦੋਵੇਂ ਮੈਚ ਹਾਰ ਚੁੱਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਸ਼ਵਿਨੀ-ਤਨੀਸ਼ਾ ਨੇ ਗੁਹਾਟੀ ਮਾਸਟਰਸ ਸੁਪਰ 100 ਖਿਤਾਬ ਜਿੱਤਿਆ
NEXT STORY