ਇੰਦੌਰ- ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀ ਪਾਕਿਸਤਾਨ ਦੀ ਕ੍ਰਿਕਟ ਟੀਮ ਅਤੇ ਉਸਦੇ ਅਧਿਕਾਰੀਆਂ ਨੂੰ ਅਜੇ ਵੀ ਭਾਰਤ ਤੋਂ ਵੀਜ਼ੇ ਦੀ ਉਡੀਕ ਹੈ। ਪਾਕਿਸਤਾਨੀ ਟੀਮ ਨੇ 27 ਸਤੰਬਰ ਨੂੰ ਦੁਬਈ ਦੇ ਰਸਤੇ ਹੈਦਰਾਬਾਦ (ਭਾਰਤ) ਪਹੁੰਚਣਾ ਹੈ। ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ ਦੋ ਦਿਨ ਬਾਅਦ 29 ਸਤੰਬਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਪਹਿਲਾ ਅਭਿਆਸ ਮੈਚ ਖੇਡਣਾ ਹੈ। ਪਾਕਿਸਤਾਨੀ ਟੀਮ ਨੇ ਭਾਰਤ ਪਹੁੰਚਣ ਤੋਂ ਪਹਿਲਾਂ ਦੁਬਈ ਵਿੱਚ ਦੋ ਦਿਨ ਬਿਤਾਉਣੇ ਸਨ ਪਰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਕਿ ਦੁਬਈ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਖਿਡਾਰੀ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਤੋਂ ਵੀਜ਼ੇ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ : ਮੈਨੂੰ ਇਸ ਦੀ ਆਦਤ ਹੋ ਗਈ ਹੈ- 2 ਮੈਚਾਂ ਲਈ ਕਪਤਾਨੀ ਮਿਲਣ 'ਤੇ KL ਰਾਹੁਲ ਦੀ ਮਜ਼ੇਦਾਰ ਪ੍ਰਤੀਕਿਰਿਆ
ਸੂਤਰਾਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਪੀਸੀਬੀ ਨੇ ਇਹ ਮੁੱਦਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਕੋਲ ਉਠਾਇਆ ਹੈ। ਪਾਕਿਸਤਾਨ ਕ੍ਰਿਕਟ ਟੀਮ ਨੇ ਆਖਰੀ ਵਾਰ ਟੀ-20 ਵਿਸ਼ਵ ਕੱਪ ਲਈ 2016 ਵਿਚ ਭਾਰਤ ਦਾ ਦੌਰਾ ਕੀਤਾ ਸੀ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅਪੂਰਨ ਸਬੰਧਾਂ ਕਾਰਨ ਏਸ਼ੀਆ ਕੱਪ ਅਤੇ ਆਈਸੀਸੀ ਟੂਰਨਾਮੈਂਟਾਂ ਵਿਚ ਹੀ ਇੱਕ-ਦੂਜੇ ਦੇ ਵਿਰੁੱਧ ਖੇਡਦੀਆਂ ਹਨ। ਸੂਤਰਾਂ ਨੇ ਕਿਹਾ, “ਪੀਸੀਬੀ ਨੇ ਪਾਸਪੋਰਟ ਲੈਣ ਲਈ ਕੱਲ੍ਹ ਆਪਣੇ ਅਧਿਕਾਰੀਆਂ ਨੂੰ ਇਸਲਾਮਾਬਾਦ ਭੇਜਿਆ ਸੀ ਪਰ ਵੀਜ਼ਾ ਅਜੇ ਪ੍ਰਕਿਰਿਆ ਅਧੀਨ ਹੈ। ਇਸ ਕਾਰਨ ਸਾਨੂੰ ਟੀਮ ਦਾ ਦੁਬਈ ਦਾ ਦੌਰਾ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਜੇਕਰ ਵੀਜ਼ਾ ਸਮੇਂ ਸਿਰ ਮਿਲ ਜਾਂਦਾ ਹੈ ਤਾਂ ਟੀਮ 27 ਸਤੰਬਰ ਨੂੰ ਦੁਬਈ ਦੇ ਰਸਤੇ ਹੈਦਰਾਬਾਦ ਪਹੁੰਚ ਜਾਵੇਗੀ।
ਇਸ ਮਾਮਲੇ ਤੋਂ ਜਾਣੂ ਇਕ ਹੋਰ ਸੂਤਰ ਨੇ ਕਿਹਾ, “ਵੀਜ਼ਾ ਸਹੀ ਜਾਂਚ ਪ੍ਰਕਿਰਿਆ ਤੋਂ ਬਾਅਦ ਦਿੱਤਾ ਜਾਵੇਗਾ। ਜਦੋਂ ਪਾਕਿਸਤਾਨੀ ਪਾਸਪੋਰਟ ਧਾਰਕ ਨੂੰ ਭਾਰਤੀ ਵੀਜ਼ਾ ਜਾਰੀ ਕਰਨ ਦੀ ਗੱਲ ਆਉਂਦੀ ਹੈ ਤਾਂ ਗ੍ਰਹਿ, ਵਿਦੇਸ਼ ਅਤੇ ਖੇਡ ਮੰਤਰਾਲਿਆਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਇਸ ਪੂਰੀ ਪ੍ਰਕਿਰਿਆ ਵਿਚ ਸਮਾਂ ਲੱਗਦਾ ਹੈ ਪਰ ਵੀਜ਼ੇ ਜਾਰੀ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਮੈਨੂੰ ਇਸ ਦੀ ਆਦਤ ਹੋ ਗਈ ਹੈ- 2 ਮੈਚਾਂ ਲਈ ਕਪਤਾਨੀ ਮਿਲਣ 'ਤੇ KL ਰਾਹੁਲ ਦੀ ਮਜ਼ੇਦਾਰ ਪ੍ਰਤੀਕਿਰਿਆ
ਪਾਕਿਸਤਾਨ ਦੀ ਟੀਮ ਵਿਚ ਕੁੱਲ 33 ਮੈਂਬਰ ਸ਼ਾਮਲ ਹਨ। ਇਨ੍ਹਾਂ ਵਿਚ ਖਿਡਾਰੀਆਂ ਤੋਂ ਇਲਾਵਾ ਤਿੰਨ ਰਿਜ਼ਰਵ ਖਿਡਾਰੀ ਅਤੇ ਟੀਮ ਅਧਿਕਾਰੀ ਸ਼ਾਮਲ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਟੂਰਨਾਮੈਂਟ ਦਾ ਮੇਜ਼ਬਾਨ ਹੈ ਅਤੇ ਇਸ ਮਾਮਲੇ ਸਬੰਧੀ ਸੰਪਰਕ ਨਹੀਂ ਹੋ ਸਕਿਆ।
ਪਾਕਿਸਤਾਨ ਆਪਣਾ ਦੂਜਾ ਅਭਿਆਸ ਮੈਚ 3 ਅਕਤੂਬਰ ਨੂੰ ਹੈਦਰਾਬਾਦ ਵਿਚ ਆਸਟਰੇਲੀਆ ਖ਼ਿਲਾਫ਼ ਖੇਡੇਗਾ। ਇਹ ਕ੍ਰਮਵਾਰ 6 ਅਤੇ 10 ਅਕਤੂਬਰ ਨੂੰ ਉਸੇ ਸ਼ਹਿਰ ਵਿਚ ਨੀਦਰਲੈਂਡ ਅਤੇ ਸ਼੍ਰੀਲੰਕਾ ਦੇ ਖਿਲਾਫ ਵਿਸ਼ਵ ਕੱਪ ਮੈਚ ਖੇਡੇਗਾ ਅਤੇ ਫਿਰ 14 ਅਕਤੂਬਰ ਨੂੰ ਭਾਰਤ ਦੇ ਖਿਲਾਫ ਮੈਚ ਲਈ ਅਹਿਮਦਾਬਾਦ ਜਾਵੇਗਾ। ਮੌਜੂਦਾ ਪਾਕਿਸਤਾਨੀ ਟੀਮ ਦੇ ਸਿਰਫ਼ ਦੋ ਮੈਂਬਰ ਮੁਹੰਮਦ ਨਵਾਜ਼ ਅਤੇ ਸਲਮਾਨ ਆਗਾ ਨੇ ਪਹਿਲਾਂ ਕ੍ਰਿਕਟ ਖੇਡਣ ਲਈ ਭਾਰਤ ਦਾ ਦੌਰਾ ਕੀਤਾ ਹੈ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਡ ਪ੍ਰੇਮੀਆਂ ਲਈ ਕੇਂਦਰ ਦਾ ਵੱਡਾ ਤੋਹਫ਼ਾ, PM ਮੋਦੀ ਨੇ ਰੱਖਿਆ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ
NEXT STORY