ਨਵੀਂ ਦਿੱਲੀ— ਵਿਰਾਟ ਕੋਹਲੀ ਮੌਜੂਦਾ ਸਮੇਂ ਵਿੱਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਹਨ। ਭਾਰਤ ਹੀ ਨਹੀਂ ਦੁਨੀਆ ਦੇ ਸਾਰੇ ਕ੍ਰਿਕਟ ਫੈਂਸ ਅਜਿਹਾ ਮੰਨਦੇ ਹਨ। ਭਾਰਤ ਦੇ ਚਿਰ ਪ੍ਰਤੀਦਵੰਦੀ ਦੇਸ਼ ਪਾਕਿਸਤਾਨ ਦੇ ਵੱਡੇ ਤੋਂ ਵੱਡੇ ਖਿਡਾਰੀ ਅਜਿਹਾ ਮੰਨਦੇ ਹਨ। ਹੁਣ ਹਾਲ ਹੀ ਵਿਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੋਹੰਮਦ ਆਮਿਰ ਨੇ ਵਿਰਾਟ ਕੋਹਲੀ ਨੂੰ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਦੱਸਿਆ ਸੀ। ਇਸ ਕ੍ਰਮ ਵਿੱਚ ਹੁਣ ਪਾਕਿਸਤਾਨ ਦੇ ਹੀ ਯੁਵਾ ਬੱਲੇਬਾਜ਼ ਬਾਬਰ ਆਜਮ ਨੇ ਵਿਰਾਟ ਕੋਹਲੀ ਨੂੰ ਮਹਾਨ ਬੱਲੇਬਾਜ਼ ਦੱਸਿਆ ਹੈ।
ਬਾਬਰ ਆਜਮ ਐਤਵਾਰ ਨੂੰ ਟਵਿੱਟਰ ਉੱਤੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਪਾਕਿਸਤਾਨ ਦਾ ਵਿਰਾਟ ਕੋਹਲੀ ਕਿਹਾ ਜਾਵੇ ਤਾਂ ਤੁਹਾਨੂੰ ਕਿਵੇਂ ਲੱਗੇਗਾ। ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, ''ਕੋਹਲੀ ਮਹਾਨ ਬੱਲੇਬਾਜ਼ ਹਨ, ਮੈਂ ਤਾਂ ਸ਼ੁਰੂਆਤ ਕੀਤੀ ਹੈ।'' ਆਪਣੇ ਪ੍ਰਸ਼ੰਸਕ ਦੇ ਇਸ ਸਵਾਲ ਦਾ ਬਾਬਰ ਆਜਮ ਨੇ ਸ਼ਾਨਦਾਰ ਜਵਾਬ ਦਿੱਤਾ। ਉਨ੍ਹਾਂ ਨੇ ਲਿਖਿਆ- 'ਕੋਈ ਤੁਲਨਾ ਨਹੀ ਹੈ। ਵਿਰਾਟ ਕੋਹਲੀ ਮਹਾਨ ਬੱਲੇਬਾਜ਼ ਹਨ ਅਤੇ ਮੈਂ ਤਾਂ ਹੁਣੇ ਸ਼ੁਰੂਆਤ ਹੀ ਕੀਤੀ ਹੈ ਪਰ ਮੈਂ ਆਪਣੇ ਆਪ ਨੂੰ ਪਾਕਿਸਤਾਨ ਦਾ ਬਾਬਰ ਆਜਮ ਕਹਾਉਣਾ ਪਸੰਦ ਕਰਾਂਗਾ।''
ਸਰਫਰਾਜ ਖਿਡਾਰੀਆਂ ਨੂੰ ਡਾਂਟਦੇ ਹਨ?
ਇੱਕ ਯੂਜ਼ਰ ਨੇ ਪੁੱਛਿਆ ਕਿ- ਸੁਣਿਆ ਹੈ ਸਰਫਰਾਜ਼ ਖਿਡਾਰੀਆਂ ਨੂੰ ਬਹੁਤ ਡਾਂਟਦੇ ਹਨ, ਕਦੇ ਤੁਹਾਨੂੰ ਪਈ? ਜਿਸਦਾ ਜਵਾਬ ਦਿੰਦੇ ਹੋਏ ਬਾਬਰ ਨੇ ਕਿਹਾ ਕਿ 'ਅਜਿਹਾ ਕੁੱਝ ਵੀ ਨਹੀਂ ਹੈ ਭਰਾ, ਤੁਹਾਨੂੰ ਇਹ ਸਭ ਕੌਣ ਦੱਸਦਾ ਹੈ ਭਰਾ?'
ਤਾਂ ਇਸ ਖੇਡ ਰਾਹੀਂ ਚੁਣਿਆ ਜਾਂਦਾ ਹੈ ਦੁਨੀਆ ਦਾ ਸਭ ਤੋਂ ਤਾਕਤਵਾਰ ਆਦਮੀ (ਦੇਖੋ ਤਸਵੀਰਾਂ)
NEXT STORY