ਲਾਹੌਰ (ਇੰਟ.)- ਕਰਤਾਰਪੁਰ ਸਾਹਿਬ (ਪਾਕਿਸਤਾਨ) ਕਾਰੀਡੋਰ ਮਿਊਜ਼ੀਅਮ ’ਚ 1 ਫਰਵਰੀ 2026 ਨੂੰ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ। ਇਹ ਪਹਿਲ ਸਿੱਖਸ ਇਨ ਅਮਰੀਕਾ ਅਤੇ ਫ਼ਕੀਰ ਸੈਫੁਦੀਨ ਮਿਊਜ਼ੀਅਮ ਵੱਲੋਂ ਕੀਤੀ ਗਈ ਹੈ, ਜੋ ਸਰਦਾਰ ਨਲਵਾ ਦੇ ਬਹਾਦਰੀ ਭਰੇ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਸਿੱਖ ਸਾਮਰਾਜ ਦਾ ਵਿਸਥਾਰ ਕੀਤਾ।
ਇਸ ਮੌਕੇ ਤਰਨਜੀਤ ਸਿੰਘ, ਗਿਆਨੀ ਗੋਬਿੰਦ ਸਿੰਘ, ਨਈਮ ਲਾਲ, ਰਜ਼ਾ ਸਾਹਿਬ, ਅਕਰਮ ਭੱਟੀ ਸਮੇਤ ਹੋਰ ਸੰਗਤ ਹਾਜ਼ਰ ਸੀ। ਹਰੀ ਸਿੰਘ ਨਲਵਾ (1791-1837) ਸਿੱਖ ਖਾਲਸਾ ਫੌਜ ਦੇ ਇਕ ਪ੍ਰਮੁੱਖ ਜਰਨੈਲ ਸਨ। ਉਨ੍ਹਾਂ ਨੇ ਪਿਸ਼ਾਵਰ, ਕਸ਼ਮੀਰ ਅਤੇ ਹਜ਼ਾਰਾ ਸਮੇਤ ਕਈ ਖੇਤਰਾਂ ਨੂੰ ਸਿੱਖ ਰਾਜ ’ਚ ਸ਼ਾਮਲ ਕੀਤਾ।
ਵਾਹ ਓਏ ਮੁੰਡਿਆ ! ਸਮੁੰਦਰ 'ਚ ਡੁੱਬ ਰਿਹਾ ਸੀ ਪਰਿਵਾਰ, 13 ਸਾਲਾ ਜਵਾਕ ਨੇ ਬਚਾਈ ਮਾਂ ਤੇ ਭੈਣ-ਭਰਾ ਦੀ ਜਾਨ
NEXT STORY