ਨਵੀਂ ਦਿੱਲੀ— ਭਾਰਤੀ ਟੀਮ ਨੂੰ ਪਿਛਲੇ ਵਨਡੇ ਮੈਚ 'ਚ ਵਿੰਡੀਜ਼ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੇ ਬਾਅਦ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਅਕਾਸ਼ ਚੋਪੜਾ ਨੇ ਇਸ ਹਾਰ 'ਤੇ ਹੈਰਾਨੀ ਜਿਤਾਉਂਦੇ ਹੋਏ ਇਕ ਟਵੀਟ ਕੀਤਾ। ਜਿਸਦੇ ਬਾਅਦ ਇਕ ਪਾਕਿਸਤਾਨੀ ਕ੍ਰਿਕਟਰ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਰੀਪਲਾਈ ਕਰਦੇ ਹੋਏ ਭਾਰਤੀ ਟੀਮ 'ਤੇ ਕੁਮੈਂਟ ਕੀਤਾ। ਤਦ ਪਹਿਲਾਂ ਅਕਾਸ਼ ਨੇ ਉਸ ਯੂਜ਼ਰ ਨੂੰ ਕਰਾਰਾ ਜਵਾਬ ਦਿੱਤਾ ਤੇ ਫਿਰ ਬਾਅਦ 'ਚ ਕਈ ਭਾਰਤੀ ਪ੍ਰਸ਼ੰਸਕਾਂ ਨੇ ਉਸ ਪਾਕਿਸਤਾਨੀ ਦਾ ਮਜ਼ਾਕ ਉਡਾਇਆ।
ਇਹ ਲਿਖਿਆ ਸੀ ਅਕਾਸ਼ ਚੋਪੜਾ ਨੇ
ਵੈਸਟ ਇੰਡੀਜ਼ ਖਿਲਾਫ ਵਨਡੇ ਸੀਰੀਜ਼ ਦੇ ਚੌਥੇ ਮੈਚ 'ਚ ਭਾਰਤੀ ਟੀਮ ਹਾਰ ਗਈ। ਇਸ ਦੇ ਬਾਅਦ ਅਕਾਸ਼ ਚੋਪੜਾ ਨੇ ਟਵੀਟ ਕੀਤਾ, ''ਸਵੇਰੇ ਉੱਠਿਆ ਤਾਂ ਪਤਾ ਲੱਗਿਆ, ਵਿੰਡੀਜ਼ ਦੇ ਹੱਥੋਂ ਭਾਰਤ ਮੈਚ ਹਾਰ ਗਿਆ, ਖੁਦ ਨੂੰ ਪਿੰਚ ਕੀਤਾ ਤਾਂ ਭਰੋਸਾ ਹੋਇਆ। ਵਨਡੇ ਮੈਚਾਂ 'ਚ ਭਾਰਤੀ ਟੀਮ ਦੀਆਂ ਪਿਛਲੀਆਂ ਤਿੰਨ ਹਾਰਾਂ 9ਵੀਂ (ਵਿੰਡੀਜ਼), 8ਵੀਂ (ਪਾਕਿਸਤਾਨ) ਅਤੇ 7ਵੀਂ (ਸ਼੍ਰੀਲੰਕਾ) ਰੈਂਕਿੰਗ ਟੀਮਾਂ ਦੇ ਹੱਥੋਂ ਹੋਈ ਹੈ।''
ਇਸਦੇ ਬਾਅਦ ਅਕਾਸ਼ ਚੋਪੜਾ ਨੂੰ ਰੀਪਲਾਈ ਕਰਦੇ ਹੋਏ ਇਕ ਪਾਕਿਸਤਾਨੀ ਨੇ ਲਿਖਿਆ, ''ਘਰ ਦਾ ਸ਼ੇਰ, ਭਾਰਤੀ ਟੀਮ।' ਇਸ ਗੱਲ ਦਾ ਜਵਾਬ ਅਕਾਸ਼ ਚੋਪੜਾ ਨੇ ਦਿੱਤਾ ਤੇ ਫਿਰ ਕਈ ਪ੍ਰਸ਼ੰਸਕ ਵੀ ਉਸ ਨੂੰ ਚਿੜਾਉਣ ਲਈ ਮਜ਼ੇਦਾਰ ਜਵਾਬ ਦੇਣ ਲੱਗੇ।
ਯੁਵਰਾਜ ਸਿੰਘ ਦੇ ਇਨ੍ਹਾਂ ਦਮਦਾਰ ਰਿਕਾਰਡਸ ਨੂੰ ਸ਼ਾਇਦ ਕਦੀ ਨਹੀਂ ਤੋੜ ਸਕਣਗੇ ਮਹਿੰਦਰ ਸਿੰਘ ਧੋਨੀ
NEXT STORY