ਨਵੀਂ ਦਿੱਲੀ— ਭਾਰਤ ਵਿਰੁੱਧ ਖੇਡੇ ਗਏ ਅੰਡਰ-19 ਕ੍ਰਿਕਟ ਵਿਸ਼ਵ ਕੱਪ ਮੁਕਾਬਲੇ 'ਚ ਪਾਕਿਸਤਾਨ ਟੀਮ ਨੂੰ ਇਕ ਬਾਰ ਫਿਰ ਮਜ਼ਾਕ ਦਾ ਪਾਤਰ ਬਣਨਾ ਪਿਆ ਹੈ। ਅਜਿਹਾ ਰਨ ਆਊਟ ਦੇ ਕਾਰਨ ਹੋਇਆ ਤੇ ਇਸ ਦੌਰਾਨ ਦੋਵੇਂ ਪਾਕਿਸਤਾਨੀ ਕ੍ਰਿਕਟਰ ਆਪਣਾ ਵਿਕਟ ਬਚਾਉਣ ਦੇ ਲਈ ਇਕ ਹੀ ਦਿਸ਼ਾ ਵੱਲ ਦੌੜ ਪਏ। ਪਾਕਿਸਤਾਨ ਖਿਡਾਰੀ ਕਾਮਿਸ ਤੇ ਰੋਹੇਲ ਨਜ਼ੀਰ ਦੇ ਨਾਲ ਹੋਇਆ ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਪਾਕਿਸਤਾਨੀ ਕ੍ਰਿਕਟਰਾਂ 'ਚ ਪਹਿਲਾਂ ਵੀ ਤਾਲਮੇਲ ਦੀ ਕਮੀ ਦੇ ਕਾਰਨ ਅਜਿਹਾ ਹੋ ਚੁੱਕਿਆ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨੀ ਟੀਮ ਦੇ ਖਿਡਾਰੀ 31ਵੇਂ ਓਵਰ 'ਚ ਇਸ ਰਨ ਆਊਟ ਦਾ ਸ਼ਿਕਾਰ ਹੋਏ ਤੇ ਇਸ ਦੌਰਾਨ ਕਾਮਿਸ ਅਕਰਮ ਨੂੰ ਰਨ ਆਊਟ ਹੋਣਾ ਪਿਆ। ਇਸ ਦੌਰਾਨ ਸਪਿਨਰ ਰਵੀ ਗੇਂਦਬਾਜ਼ੀ ਕਰ ਰਿਹਾ ਸੀ। ਉਸਦੇ ਸਾਹਮਣੇ ਸਟਰਾਈਕ 'ਤੇ ਕਾਮਿਸ ਸੀ। ਰਵੀ ਦੇ ਗੇਂਦ ਕਰਵਾਉਣ ਤੋਂ ਬਾਅਦ ਕਾਮਿਸ ਨੇ ਗੇਂਦ ਨੂੰ ਹਿੱਟ ਕੀਤਾ ਤੇ ਰਨ ਲੈਣ ਦੇ ਲਈ ਦੌੜੇ ਪਰ ਪਿੱਚ ਦੇ ਵਿਚ ਜਾ ਕੇ ਕਾਮਿਸ ਤੇ ਰੋਹੇਲ ਇਕ ਹੀ ਪਾਸੇ ਦੌੜ ਪਏ, ਜਿਸ ਕਾਰਨ ਕਾਮਿਸ ਨੂੰ ਆਪਣਾ ਵਿਕਟ ਗਵਾਉਣਾ ਪਿਆ। ਇਹ ਦੇਖ ਕੇ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਟੀਮ ਦਾ ਖੂਬ ਮਜ਼ਾਕ ਵੀ ਬਣ ਰਿਹਾ ਹੈ। ਕਾਮਿਸ ਕੇਵਲ 9 ਦੌੜਾਂ ਬਣਾ ਕੇ ਆਊਟ ਹੋ ਗਏ।
ਜ਼ਿਕਰਯੋਗ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ 43.1 ਓਵਰਾਂ 'ਚ ਸਿਰਫ 172 ਦੌੜਾਂ 'ਤੇ ਢੇਰ ਹੋ ਗਈ ਸੀ। ਇਸ ਟੀਚੇ ਨੂੰ ਭਾਰਤੀ ਟੀਮ ਨੇ ਜੈਸਵਾਲ ਤੇ ਸਕਸੇਨਾ ਦੀ ਸ਼ਾਨਦਾਰ 176 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਦੇ ਦਮ 'ਤੇ 10 ਵਿਕਟਾਂ ਨਾਲ ਜਿੱਤ ਲਿਆ।
ਦੇਖੋਂ ਵੀਡੀਓ—
ਸੋਸ਼ਲ ਮੀਡੀਆ 'ਤੇ ਬਣ ਰਹੇ ਮਜ਼ੇਦਾਰ ਮੀਮਸ—
ਅੰਡਰ-19 ਵਿਸ਼ਵ ਕੱਪ : ਹਾਰ ਤੋਂ ਬਾਅਦ ਪਾਕਿ ਦਾ ਸੋਸ਼ਲ ਮੀਡੀਆ 'ਤੇ ਉੱਡਿਆ ਮਜ਼ਾਕ
NEXT STORY