ਲਾਹੌਰ– ਪਿਛਲੇ ਮਹੀਨੇ ਬ੍ਰਾਜ਼ੀਲ ਵਿਚ ਅਨੁਸ਼ਾਸਨਹੀਣਤਾ ਦੀ ਇਕ ਘਟਨਾ ’ਤੇ ਪਾਕਿਸਤਾਨ ਹਾਕੀ ਮਹਾਸੰਘ (ਪੀ. ਐੱਚ. ਐੱਫ.) ਨੇ ਸਖਤ ਰਵੱਈਆ ਅਪਣਾਉਂਦੇ ਹੋਏ ਸਾਬਕਾ ਓਲੰਪੀਅਨ ਅੰਜੁਮ ਸਈਅਦ ਨੂੰ ਰਾਸ਼ਟਰੀ ਟੀਮ ਦੇ ਮੈਨੇਜਰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ ਤੇ ਉਹ ਐੱਫ. ਆਈ. ਐੱਚ. ਪ੍ਰੋ ਲੀਗ ਦੇ ਦੂਜੇ ਪੜਾਅ ਵਿਚ ਇਹ ਭੂਮਿਕਾ ਨਹੀਂ ਨਿਭਾਅ ਸਕੇਗਾ।
ਐੱਫ. ਆਈ. ਐੱਚ. ਪ੍ਰੋ ਲੀਗ ਦਾ ਦੂਜਾ ਪੜਾਅ ਅਗਲੇ ਮਹੀਨੇ ਆਸਟ੍ਰੇਲੀਆ ਦੇ ਹੋਬਾਰਟ ਵਿਚ ਹੋਵੇਗਾ। ਪੀ. ਐੱਚ. ਐੱਫ. ਦੇ ਇਕ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਅੰਜੁਮ ਇਸ ਪ੍ਰਤੀਯੋਗਿਤਾ ਲਈ ਅਭਿਆਸ ਕੈਂਪ ਵਿਚ ਵੀ ਸ਼ਾਮਲ ਨਹੀਂ ਹੋਵੇਗਾ।
ਸੂਤਰ ਨੇ ਦੱਸਿਆ,‘‘ਪਿਛਲੇ ਮਹੀਨੇ ਅਰਜਨਟੀਨਾ ਹੱਥੋਂ ਰਾਸ਼ਟਰੀ ਟੀਮ ਦੇ ਨਾਲ ਵਤਨ ਪਰਤਦੇ ਸਮੇਂ ਅੰਜੁਮ ਦੇ ਅਨੁਸ਼ਾਸਨਹੀਣ ਰਵੱਈਏ ਕਾਰਨ ਉਸ ਨੂੰ ਟੀਮ ਦੇ ਨਾਲ ਆਸਟ੍ਰੇਲੀਆ ਨਾ ਭੇਜਣ ਦਾ ਫੈਸਲਾ ਲਿਆ ਹੈ। ਮੁੱਖ ਕੋਚ ਤਾਹਿਰ ਜਮਾਂ ਆਸਟ੍ਰੇਲੀਆ ਵਿਚ ਮੈਨੇਜਰ ਦੀ ਭੂਮਿਕਾ ਵੀ ਨਿਭਾਏਗਾ।’’
ਅਰਸ਼ਦੀਪ ਸਿੰਘ ਦੇ 'ਪੰਜੇ' ਦੀ ਬਦੌਲਤ ਪੰਜਾਬ ਨੇ ਸਿਰਫ 38 ਗੇਂਦਾਂ 'ਚ ਜਿੱਤਿਆ ਮੈਚ
NEXT STORY