ਰਾਵਲਪਿੰਡੀ - ਉਸਮਾਨ ਖਵਾਜਾ (97) ਸਿਰਫ ਤਿੰਨ ਦੌੜਾਂ ਤੋਂ ਆਪਣੇ ਸੈਂਕੜੇ ਨਾਲ ਖੁੰਝ ਗਏ ਪਰ ਉਸਦੀ, ਡੇਵਿਡ ਵਾਰਨਰ (68) ਅਤੇ ਮਾਰਨਸ ਲਾਬੁਸ਼ੇਨ (ਅਜੇਤੂ 69) ਦੀ ਸ਼ਾਨਦਾਰ ਪਾਰੀਆਂ ਨਾਲ ਆਸਟਰੇਲੀਆ ਨੇ ਪਾਕਿਸਤਾਨ ਨੂੰ ਠੋਸ ਜਵਾਬ ਦਿੰਦੇ ਹੋਏ ਤੀਜੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ ਵਿਚ 2 ਵਿਕਟਾਂ 'ਤੇ 271 ਦੌੜਾਂ ਬਣਾ ਲਈਆਂ। ਆਸਟਰੇਲੀਆ ਅਜੇ ਪਾਕਿਸਤਾਨ ਦੇ ਸਕੋਰ ਤੋਂ 205 ਦੌੜਾਂ ਪਿੱਛੇ ਹੈ। ਪਾਕਿਸਤਾਨ ਨੇ ਦੂਜੇ ਦਿਨ ਸ਼ਨੀਵਾਰ ਨੂੰ ਚਾਰ ਵਿਕਟਾਂ 'ਤੇ 476 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਕੇ ਪਾਰੀ ਐਲਾਨ ਕਰ ਦਿੱਤੀ ਸੀ।
ਆਸਟਰੇਲੀਆ ਨੇ ਕੱਲ ਦੇ ਬਿਨਾਂ ਕੋਈ ਵਿਕਟ ਗੁਆਏ ਪੰਜ ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਖਵਾਜਾ ਤੇ ਵਾਰਨਰ ਨੇ ਪਹਿਲੇ ਵਿਕਟ ਦੇ ਲਈ 156 ਦੌੜਾਂ ਦੀ ਸਾਂਝੇਦਾਰੀ ਕੀਤੀ। ਵਾਰਨਰ ਦਾ ਵਿਕਟ ਡਿੱਗਣ ਤੋਂ ਬਾਅਦ ਖਵਾਜਾ ਨੇ ਲਾਬੁਸ਼ੇਨ ਦੇ ਨਾਲ ਦੂਜੇ ਵਿਕਟ ਦੇ ਲਈ 49 ਦੌੜਾਂ ਬਣਾਈਆਂ। ਖਵਾਜਾ ਸੈਂਕੜੇ ਦੇ ਨੇੜੇ ਸੀ ਪਰ ਨੌਮਾਨ ਅਲੀ ਨੇ ਉਸ ਨੂੰ ਇਮਾਮ ਉਲ ਹੱਕ ਦੇ ਹੱਥ ਕੈਚ ਕਰਵਾ ਦਿੱਤਾ। ਖਵਾਜਾ ਨੇ 159 ਗੇਂਦਾਂ ਵਿਚ 15 ਚੌਕਿਆਂ ਦੀ ਮਦਦ ਨਾਲ 97 ਦੌੜਾਂ ਬਣਾਈਆਂ। ਵਾਰਨਰ ਨੇ 114 ਗੇਂਦਾਂ ਵਿਚ 12 ਚੌਕਿਆਂ ਦੀ ਮਦਦ ਨਾਲ 68 ਦੌੜਾਂ ਬਣਾਈਆਂ। ਸਟੰਪਸ ਦੇ ਸਮੇਂ ਲਾਬੁਸ਼ੇਨ ਦੇ ਨਾਲ ਸਟੀਵ ਸਮਿੱਥ 55 ਗੇਂਦਾਂ ਵਿਚ 24 ਦੌੜਾਂ ਬਣਾ ਕੇ ਮੌਜੂਦ ਸਨ। ਲਾਬੁਸ਼ੇਨ ਨੇ 117 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ ਅਜੇਤੂ 69 ਦੌੜਾਂ ਬਣਾਈਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ੇਨ ਵਾਰਨ ਦੇ ਦਿਹਾਂਤ 'ਤੇ ਭਾਵੁਕ ਹੋਈ ਐਲਿਜ਼ਾਬੇਥ ਹਰਲੇ, ਲਿਖਿਆ- ਉਹ ਲਾਇਨਹਾਰਟ ਸੀ...
NEXT STORY