ਸਪੋਰਟਸ ਡੈਸਕ– ਟੀ-20 ਵਿਸ਼ਵ ਕੱਪ ਦਾ 29ਵਾਂ ਮੈਚ ਪਰਥ ਦੇ ਆਪਟਸ ਸਟੇਡੀਅਮ ’ਚ ਪਾਕਿਸਤਾਨ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਦਾ ਸੁਪਰ-12 ’ਚ ਇਹ ਤੀਜਾ ਮੁਕਾਬਲਾ ਹੈ। ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 92 ਦੌੜਾਂ ਦਾ ਟੀਚਾ ਦਿੱਤਾ ਹੈ।
ਨੀਦਰਲੈਂਡ ਦੀ ਟੀਮ ਪਾਕਿਸਤਾਨ ਦੀ ਮਜਬੂਤ ਗੇਂਦਬਾਜ਼ੀ ਅੱਗੇ 100 ਦੌੜਾਂ ਵੀ ਨਹੀਂ ਬਣਾ ਸਕੀ। ਉਸਨੇ ਪਾਕਿਸਤਾਨ ਨੂੰ ਜਿੱਤ ਲਈ 92 ਦੌੜਾਂ ਦਾ ਟੀਚਾ ਦਿੱਤਾ ਹੈ। ਨੀਦਰਲੈਂਡ ਦੀ ਟੀਮ 20 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 91 ਦੌੜਾਂ ਹੀ ਬਣਾ ਸਕੀ। ਉਸਦੇ 11 ’ਚੋਂ ਸਿਰਫ ਦੋ ਬੱਲੇਬਾਜ਼ ਦੀ ਦਹਾਈ ਦਾ ਅੰਕੜਾ ਪਾਰ ਕਰ ਸਕੇ। ਕਾਲਿਨ ਏਕਰਮੈਨ ਨੇ ਸਭ ਤੋਂ ਜ਼ਿਆਦਾ 27 ਅਤੇ ਕਪਤਾਨ ਸਕਾਟ ਐਡਵਰਡਸ ਨੇ 15 ਦੌੜਾਂ ਬਣਾਈਆਂ।
ਪਾਕਿਸਤਾਨ ਲਈ ਸ਼ਾਦਾਬ ਖਾਨ ਨੇ ਚਾਰ ਓਵਰਾਂ ’ਚ 22 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਲਈਆਂ। ਮੁਹੰਮਦ ਵਸੀਮ ਜੂਨੀਅਰ ਨੇ ਤਿੰਨ ਓਵਰਾਂ ’ਚ 15 ਦੌੜਾਂ ਦੇ ਕੇ ਦੋ ਵਿਕਟਾਂ ਆਪਣੇ ਨਾਂ ਕੀਤੀਆਂ। ਸ਼ਾਹੀਨ ਅਫਰੀਦੀ, ਨਸੀਮ ਸ਼ਾਹ ਅਤੇ ਹਾਰਿਸ ਰਾਊਫ ਨੂੰ 1-1 ਸਫਲਤਾ ਮਿਲੀ।
ਬੰਗਲਾਦੇਸ਼-ਜਿੰਬਾਬਵੇ ਮੈਚ ਦੇ ਅਖ਼ੀਰ 'ਚ ਦਿਖਿਆ Ind-Pak ਵਰਗਾ ਰੋਮਾਂਚ, ਲੱਕੀ ਚਾਂਸ ਮਿਲਿਆ ਪਰ ਹਾਰ ਗਈ ਜਿੰਬਾਬਵੇ
NEXT STORY