ਅਹਿਮਦਾਬਾਦ- ਟੀ-20 ਵਿਸ਼ਵ ਕੱਪ ਦੇ ਗਰੁੱਪ ਡੀ ਮੈਚ ਵਿਚ ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਵਿਚਾਲੇ ਬੇਹੱਦ ਰੋਮਾਂਚਕ ਮੁਕਾਬਲਾ ਹੋਇਆ। ਇਸ ਵਿਚ ਇਕ ਨਹੀਂ ਸਗੋਂ ਦੋ ਦੋ ਸੁਪਰ ਓਵਰ ਹੋਏ ਤੇ ਅਖੀਰਲੀ ਗੇਂਦ 'ਤੇ ਅਫਗਾਨਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 187 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ 188 ਦੌੜਾਂ ਦਾ ਟੀਚਾ ਦਿੱਤਾ।ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਨੇ 19.4 ਓਵਰਾਂ 'ਚ ਓਵਰਾਂ 'ਚ ਆਲਆਊਟ ਹੋ ਕੇ 187 ਦੌੜਾਂ ਬਣਾਈਆਂ। ਸਿੱਟੇ ਵਜੋਂ ਮੈਚ ਟਾਈ ਹੋ ਗਿਆ। ਰਹਿਮਾਨਉੱਲ੍ਹਾ ਗੁਰਬਾਜ਼ ਨੇ 84 ਦੌੜਾਂ ਦੀ ਪਾਰੀ ਖੇਡੀ। ਮੈਚ ਟਾਈ ਹੋਣ ਮਗਰੋਂ ਸੁਪਰ ਓਵਰ 'ਚ ਚਲਾ ਗਿਆ।
ਪਹਿਲੇ ਸੁਪਰ ਓਵਰ 'ਚ ਦੋਵੇਂ ਟੀਮਾਂ ਨੇ 17-17 ਦੌੜਾਂ ਬਣਾਈਆਂ ਤੇ ਕੋਈ ਨਤੀਜਾ ਨਹੀਂ ਨਿਕਲਿਆ। ਦੂਜੇ ਸੁਪਰ ਓਵਰ 'ਚ ਦੱਖਣੀ ਅਫਰੀਕਾ ਨੇ ਨੇ 23 ਦੌੜਾਂ ਬਣਾਈਆਂ। ਜਵਾਬ 'ਚ ਅਫਗਾਨਿਸਤਾਨ ਨੇ 19 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਦੂਜੇ ਸੁਪਰ ਓਵਰ ਦੀਆਂ ਆਖਰੀਲੀਆਂ ਚਾਰ ਗੇਂਦਾਂ 'ਤੇ 24 ਦੌੜਾਂ ਦੀ ਲੋੜ ਸੀ ਯਾਨੀ ਜਿੱਤ ਲਈ 4 ਛੱਕੇ ਚਾਹੀਦੇ ਸਨ ਤੇ ਅਫਗਾਨਿਸਤਾਨ ਨੇ ਤਿੰਨ ਗੇਂਦਾਂ 'ਚ ਤਿੰਨ ਛੱਕੇ ਮਾਰ ਦਿੱਤੇ ਪਰ ਆਖਰੀ ਗੇਂਦ 'ਤੇ ਬੱਲੇਬਾਜ਼ ਕੈਚ ਆਊਟ ਹੋ ਗਿਆ ਤੇ ਅਫਗਾਨਿਸਤਾਨ ਮੁਕਾਬਲਾ ਹਾਰ ਗਈ।
ਭਾਰਤ-ਪਾਕਿ ਮੈਚ ਦਾ ਕ੍ਰੇਜ਼; ਕੋਲੰਬੋ ਲਈ ਫਲਾਈਟਾਂ ਤੇ ਹੋਟਲ ਹੋਏ ਕਈ ਗੁਣਾ ਮਹਿੰਗੇ, 1.45 ਲੱਖ ਤੱਕ ਪੁੱਜਾ ਕਿਰਾਇਆ
NEXT STORY