ਸਪੋਰਟਸ ਡੈਸਕ- ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਆਈਸੀਸੀ ਟੀ-20 ਵਿਸ਼ਵ ਕੱਪ ਗਰੁੱਪ ਡੀ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਯੂਏਈ ਦੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 173 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ 174 ਦੌੜਾਂ ਦਾ ਟੀਚਾ ਦਿੱਤਾ। ਯੂਏਈ ਲਈ ਮੁਹੰਮਦ ਵਸੀਮ ਨੇ 66 ਦੌੜਾਂ ਤੇ ਅਲੀਸ਼ਾਨ ਸ਼ਰਾਫੂ ਨੇ 55 ਦੌੜਾਂ ਦੀ ਸ਼ਾਨਦਾਰ ਪਾਰੀਆਂ ਖੇਡੀਆਂ। ਨਿਊਜ਼ੀਲੈਂਡ ਲਈ ਮੈਟ ਹੈਨਰੀ ਨੇ 2, ਜੈਕਬ ਡਫੀ ਨੇ 1, ਲੌਕੀ ਫਰਗੂਸਨ ਨੇ 1, ਮਿਸ਼ੇਲ ਸੈਂਟਨਰ ਨੇ 1 ਤੇ ਗਲੇਨ ਫਿਲਿਪਸ ਨੇ 1 ਵਿਕਟਾਂ ਲਈਆਂ।
T20 World Cup 'ਚ ਹੁਣ ਇੱਕ ਨਹੀਂ ਸਗੋਂ 2 ਵਾਰ ਭਿੜਨਗੇ ਭਾਰਤ-ਪਾਕਿਸਤਾਨ!
NEXT STORY