ਕਰਾਚੀ—ਪਾਕਿਸਤਾਨ ਦੇ ਪਹਿਲਵਾਨ ਅਲੀ ਅਸਦ 'ਤੇ ਸ਼ਕਤੀ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ 'ਤੇ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ ਅਤੇ ਉਨ੍ਹਾਂ ਦਾ ਰਾਸ਼ਟਰਮੰਡਲ ਖੇਡਾਂ 'ਚ ਜਿੱਤਿਆ ਗਿਆ ਕਾਂਸੀ ਦਾ ਤਮਗਾ ਖੋਹ ਲਿਆ ਗਿਆ ਹੈ। ਪਾਕਿਸਤਾਨ ਕੁਸ਼ਤੀ ਫੈਡਰੇਸ਼ਨ ਨੇ ਪੁਸ਼ਟੀ ਕੀਤੀ ਕਿ ਅਲੀ ਅਸਦ 'ਤੇ ਨਾ ਸਿਰਫ ਚਾਰ ਸਾਲ ਲਈ ਪਾਬੰਦੀ ਲਗਾਈ ਗਈ ਹੈ, ਸਗੋਂ ਉਨ੍ਹਾਂ ਤੋਂ ਕਾਂਸੀ ਦਾ ਤਮਗਾ ਵੀ ਖੋਹ ਲਿਆ ਗਿਆ ਹੈ, ਜੋ ਉਨ੍ਹਾਂ ਨੇ 2022 ਵਿਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਜਿੱਤਿਆ ਸੀ।
ਫੈਡਰੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ, 'ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈ.ਟੀ.ਏ.) ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਮੁਕਾਬਲੇ ਦੌਰਾਨ ਸ਼ਕਤੀ ਵਧਾਉਣ ਵਾਲੀਆਂ ਦਵਾਈਆਂ ਲਈਆਂ ਸਨ।' ਆਈਟੀਏ ਦੀ ਜਾਂਚ ਤੋਂ ਬਾਅਦ ਅਸਦ 'ਤੇ ਚਾਰ ਸਾਲਾਂ ਲਈ ਪਾਬੰਦੀ ਲਗਾਉਣ ਅਤੇ ਉਨ੍ਹਾਂ ਤੋਂ ਰਾਸ਼ਟਰਮੰਡਲ ਖੇਡਾਂ ਦਾ ਤਮਗਾ ਖੋਹਣ ਦਾ ਫੈਸਲਾ ਇਸ ਹਫਤੇ ਲਿਆ ਗਿਆ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀਆਂ ਤਾਰੀਖ਼ਾਂ ਦਾ ਐਲਾਨ, ਲਾਰਡਸ 'ਚ ਖੇਡਿਆ ਜਾਵੇਗਾ ਖਿਤਾਬੀ ਮੈਚ
NEXT STORY