ਟੋਕੀਓ : ਕੈਨੇਡਾ ਦੀ ਟੈਨਿਸ ਖਿਡਾਰਨ ਲੈਲਾ ਫਰਨਾਡੇਜ਼ ਨੇ ਡਬਲਿਊ.ਟੀ.ਏ. (WTA) ਪੈਨ ਪੈਸੀਫਿਕ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਕਾਮਿਲਾ ਰਖੀਮੋਵਾ ਨੂੰ ਹਰਾ ਕੇ ਇਸ ਸਾਲ ਦੇ ਆਪਣੇ ਤੀਜੇ ਡਬਲਿਊ.ਟੀ.ਏ. ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਫਰਨਾਡੇਜ਼ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਰਖੀਮੋਵਾ ਨੂੰ 7-5, 6-3 ਨਾਲ ਮਾਤ ਦਿੱਤੀ। ਫਾਈਨਲ ਵਿੱਚ ਫਰਨਾਡੇਜ਼ ਦਾ ਸਾਹਮਣਾ ਹੁਣ ਤੀਜੀ ਵਰੀਅਤਾ ਪ੍ਰਾਪਤ ਡਾਇਨਾ ਸ਼ਨਾਇਡਰ ਅਤੇ ਮੀਆ ਪੋਹਾਨਕੋਵਾ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।
ਜੋਕੋਵਿਚ ਨੇ ਫੈਡਰਰ ਦੀ ਬਰਾਬਰੀ ਕਰਨ ਦਾ ਮੌਕਾ ਗੁਆਇਆ
NEXT STORY