ਸਿਡਨੀ- ਮਿਸ਼ੇਲ ਸਟਾਰਕ ਨੇ ਆਪਣੇ ਟੈਸਟ ਕਰੀਅਰ ’ਚ 250 ਵਿਕਟਾਂ ਹਾਸਲ ਕਰ ਲਈਆਂ ਹਨ। ਦੂਜੇ ਟੈਸਟ ਮੈਚ ਤੋਂ ਪਹਿਲਾਂ ਸਟਾਰਕ ਦੇ ਨਾਂ 248 ਵਿਕਟਾਂ ਸੀ। ਜਿਵੇਂ ਹੀ ਸਟਾਰਕ ਨੇ ਮਯੰਕ ਅਗਰਵਾਲ ਅਤੇ ਰਿਸ਼ਭ ਪੰਤ ਨੂੰ ਆਊਟ ਕੀਤਾ ਤਾਂ ਉਸਦੀਆਂ 250 ਵਿਕਟਾਂ ਪੂਰੀਆਂ ਹੋ ਗਈਆਂ। ਸਟਾਰਕ ਦੇ ਵਲੋਂ ਅਜਿਹਾ ਕਰਦੇ ਹੀ ਉਹ ਮਿਚੇਲ ਜਾਨਸਨ (313) ਤੋਂ ਬਾਅਦ ਦੂਜੇ ਖੱਬੇ ਹੱਥ ਦੇ ਆਸਟਰੇਲੀਆਈ ਗੇਂਦਬਾਜ਼ ਬਣ ਗਏ ਹਨ। ਆਸਟਰੇਲੀਆ ਵਲੋਂ ਸਭ ਤੋਂ ਤੇਜ਼ 250 ਵਿਕਟਾਂ ਹਾਸਲ ਕਰਨ ਵਾਲੇ 5ਵੇਂ ਗੇਂਦਬਾਜ਼ ਬਣ ਗਏ ਹਨ।
ਆਸਟਰੇਲੀਆ ਦੇ ਲਈ ਟੈਸਟ ’ਚ ਸਭ ਤੋਂ ਤੇਜ਼ 250 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਡੇਨਿਸ ਲਿਲੀ ਦੇ ਨਾਂ ਹੈ। ਲਿਲੀ ਨੇ 48 ਟੈਸਟ ’ਚ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ। ਸ਼ੇਨ ਵਾਰਨ ਅਤੇ ਗਲੇਨ ਮੈਕਗ੍ਰਾ ਨੇ 55 ਟੈਸਟ ’ਚ 250 ਵਿਕਟਾਂ ਆਪਣੇ ਟੈਸਟ ਕਰੀਅਰ ’ਚ ਪੂਰੀਆਂ ਕੀਤੀਆਂ ਸਨ। ਮਿਚੇਲ ਜਾਨਸਨ ਨੇ ਟੈਸਟ ’ਚ 250 ਵਿਕਟਾਂ 57ਵਾਂ ਟੈਸਟ ਮੈਚਾਂ ’ਚ ਹਾਸਲ ਕੀਤੀਆਂ ਸਨ। ਮਿਸ਼ੇਲ ਸਟਾਰਕ ਨੇ ਇਹ ਕਾਰਨਾਮਾ 59ਵੇਂ ਟੈਸਟ ’ਚ ਹਾਸਲ ਕੀਤਾ। ਇਸ ਦੇ ਨਾਲ-ਨਾਲ ਸਟਾਰਕ ਆਸਟਰੇਲੀਆ ਵਲੋਂ 250 ਟੈਸਟ ਵਿਕਟਾਂ ਹਾਸਲ ਕਰਨ ਵਾਲੇ 9ਵੇਂ ਗੇਂਦਬਾਜ਼ ਵੀ ਬਣ ਗਏ ਹਨ।
ਇਸ ਦੌਰਾਨ ਟਿਮ ਪੇਨ ਆਸਟਰੇਲੀਆ ਵਲੋਂ ਬਤੌਰ ਵਿਕਟਕੀਪਰ ਸਭ ਤੋਂ ਤੇਜ਼ 150 ਸ਼ਿਕਾਰ ਕਰਨ ਵਾਲੇ ਵਿਕਟਕੀਪਰ ਬਣ ਗਏ ਹਨ। ਪੇਨ ਨੇ 33ਵੇਂ ਟੈਸਟ ’ਚ ਇਹ ਕਮਾਲ ਬਤੌਰ ਵਿਕਟਕੀਪਰ ਕਰ ਦਿਖਾਇਆ ਹੈ। ਅਜਿਹਾ ਕਰ ਪੇਨ ਨੇ ਐਡਮ ਗਿਲਕ੍ਰਿਸਟ ਦੇ ਰਿਕਾਰਡ ਨੂੰ ਤੋੜ ਦਿੱਤਾ। ਗਿਲਕ੍ਰਿਸਟ ਨੇ 36ਵੇਂ ਟੈਸਟ ’ਚ ਬਤੌਰ ਵਿਕਟਕੀਪਰ 150 ਸ਼ਿਕਾਰ ਕਰਨ ’ਚ ਸਫਲ ਰਹੇ ਸਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸ਼੍ਰੀਲੰਕਾ ਟੀਮ ਨੂੰ ਲੱਗਾ ਝਟਕਾ, ਇਹ ਖਿਡਾਰੀ ਹੋਇਆ ਟੈਸਟ ਸੀਰੀਜ਼ ਤੋਂ ਬਾਹਰ
NEXT STORY