ਨਾਟਿੰਘਮ— ਇੰਗਲੈਂਡ 'ਚ ਖੇਡੇ ਜਾ ਰਹੇ 5 ਟੈਸਟ ਮੈਚ ਦੀ ਸੀਰੀਜ਼ ਦਾ ਤੀਜਾ ਟੈਸਟ ਮੈਚ ਰਿਸ਼ਭ ਪੰਤ ਦੇ ਲਈ ਯਾਦਗਾਰ ਹੋ ਗਿਆ। ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ 'ਚ ਸੀਨੀਅਰ ਵਿਕਟ ਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਜਗ੍ਹਾਂ ਯੁਵਾ ਬੱਲੇਬਾਜ਼ ਰਿਸ਼ਭ ਪੰਤ ਨੂੰ ਮੌਕਾ ਦਿੱਤਾ। ਬੱਲੇਬਾਜ਼ੀ 'ਚ ਪੰਤ ਭਾਵੇਂ ਹੀ 24 ਦੌੜਾਂ 'ਤੇ ਆਊਟ ਹੋ ਗਏ ਸਨ ਪਰ ਵਿਕਟ ਦੇ ਪਿੱਛੇ ਕੈਚ ਕਰਨ 'ਤੇ ਉਸ ਨੇ ਰਿਕਾਰਡ ਆਪਣੇ ਨਾਂ ਕਰ ਲਿਆ। ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤੀ ਪਾਰੀ 'ਚ 5 ਖਿਡਾਰੀਆਂ ਨੂੰ ਆਊਟ ਕਰਨ ਦੇ ਮਾਮਲੇ 'ਚ ਹੁਣ ਰਿਸ਼ਭ ਪੰਤ ਦੁਨੀਆ ਦੇ ਤੀਜੇ ਤੇ ਏਸ਼ੀਆ ਦੇ ਪਹਿਲੇ ਵਿਕਟ ਕੀਪਰ ਬਣ ਗਏ ਹਨ।
ਪੰਤ ਤੋਂ ਪਹਿਲਾਂ 1966 'ਚ ਆਸਟਰੇਲੀਆ ਦੇ ਬ੍ਰਾਅਨ ਤਾਬੇਰ ਨੇ ਜੋਹਾਨਸਬਰਗ ਟੈਸਟ 'ਚ ਇਹ ਕਾਰਨਾਮਾ ਕੀਤਾ ਸੀ। ਇਸ ਤੋਂ ਬਾਅਦ ਆਸਟਰੇਲੀਆ ਦੇ ਹੀ ਜਾਨ ਮੇਕਲੀਨ ਨੇ 1978 'ਚ ਬ੍ਰਿਸਬੇਨ ਟੈਸਟ ਹਾਸਲ ਕੀਤਾ ਸੀ। ਇਸ ਤੋਂ 40 ਸਾਲ ਬਾਅਦ ਵਿਕਟਕੀਪਰ ਨੇ ਆਪਣੇ ਸ਼ੁਰੂਆਤੀ ਟੈਸਟ ਪਾਰੀ 'ਚ ਕਿਸੇ ਟੀਮ ਦੇ 5 ਖਿਡਾਰੀਆਂ ਦੇ ਕੈਚ ਕੀਤੇ ਹਨ। ਪੰਤ ਨੂੰ ਇਸ ਟੈਸਟ 'ਚ ਇੰਗਲੈਂਡ ਦੀ ਦੂਜੀ ਪਾਰੀ 'ਚ ਵੀ ਵਿਕਟ ਕੀਪਿੰਗ ਕਰਨੀ ਹੈ ਤੇ ਉਹ ਭਾਰਤੀ ਵਿਕਟਕੀਪਰ ਦੇ ਲਿਹਾਜ ਨਾਲ ਆਪਣੇ ਰਿਕਾਰਡ ਨੂੰ ਹੋਰ ਵਧੀਆ ਕਰ ਸਕਦੇ ਹਨ। ਆਪਣੇ ਪਹਿਲੇ ਹੀ ਟੈਸਟ 'ਚ 5 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਵਿਕਟਕੀਪਰ ਦੀ ਗੱਲ ਕਰੀਏ ਤਾਂ ਪਹਿਲਾ ਭਾਰਤੀ ਵਿਕਟਕੀਪਰ ਨਰੇਨ ਤਮਹਾਨੇ ਸਨ, ਜਿਸ ਨੇ 1955 'ਚ ਪਾਕਿਸਤਾਨ ਖਿਲਾਫ ਢਾਕਾ 'ਚ 5 ਖਿਡਾਰੀਆਂ ਨੂੰ ਆਊਟ ਕੀਤਾ ਸੀ।
ਜੋਕੋਵਿਚ ਤੇ ਫੈਡਰਰ ਵਿਚਾਲੇ ਹੋਵੇਗੀ ਖਿਤਾਬੀ ਟੱਕਰ
NEXT STORY