ਬਿਜ਼ਨੈੱਸ ਡੈਸਕ - ਈਸਟ ਕੋਸਟ ਰੇਲਵੇ (ਈਕੋਰ) ਨੇ ਚਾਲੂ ਮਾਲੀ ਸਾਲ ਦੌਰਾਨ ਸਿਰਫ 294 ਦਿਨਾਂ ’ਚ 23,000 ਕਰੋੜ ਰੁਪਏ ਦੀ ਮਾਲ ਢੁਆਈ ਆਮਦਨ ਦਾ ਟੀਚਾ ਹਾਸਲ ਕਰ ਲਿਆ ਹੈ। ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, All Time High ਤੋਂ ਇੰਨੀਆਂ ਸਸਤੀਆਂ ਹੋਈਆਂ ਧਾਤਾਂ
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਈਸਟ ਕੋਸਟ ਰੇਲਵੇ ਨੇ ਇਕ ਬਿਆਨ ’ਚ ਕਿਹਾ ਕਿ ਮਾਲੀ ਸਾਲ 2025-26 ਦੇ ਦੌਰਾਨ 19 ਜਨਵਰੀ ਨੂੰ ਕੰਪਨੀ ਨੇ ਇਹ ਮੁਕਾਮ ਹਾਸਲ ਕੀਤਾ। ਇਹ ਅੰਕੜਾ ਪਿਛਲੇ ਮਾਲੀ ਸਾਲ 2024-25 ਦੇ ਮੁਕਾਬਲੇ 27 ਦਿਨ ਪਹਿਲਾਂ ਹਾਸਲ ਕੀਤਾ ਗਿਆ, ਜਦੋਂ ਅਜਿਹੀ ਹੀ ਪ੍ਰਾਪਤੀ 321 ਦਿਨਾਂ ’ਚ ਹਾਸਲ ਕੀਤੀ ਗਈ ਸੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਇਹ ਸ਼ਾਨਦਾਰ ਪ੍ਰਦਰਸ਼ਨ ਇਸ ਖੇਤਰ ਦੇ ਨਿਰੰਤਰ ਵਿਕਾਸ ਅਤੇ ਸੰਚਾਲਨ ਕੁਸ਼ਲਤਾ ਨੂੰ ਦਰਸਾਉਂਦਾ ਹੈ।’’
ਇਹ ਵੀ ਪੜ੍ਹੋ : ਦੁਨੀਆ ਦੀਆਂ ਸਭ ਤੋਂ ਸੁਰੱਖਿਅਤ Airlines ਦੀ ਸੂਚੀ ਜਾਰੀ: ਇਸ Airways ਨੇ ਮਾਰੀ ਬਾਜ਼ੀ, ਜਾਣੋ ਟਾਪ 10 ਸੂਚੀ
ਇਹ ਵੀ ਪੜ੍ਹੋ : Donald Trump ਦੇ ਬਿਆਨ ਕਾਰਨ ਸਸਤੇ ਹੋ ਗਏ ਸੋਨਾ-ਚਾਂਦੀ, ਜਾਣੋ ਕੀ ਹੈ ਖ਼ਾਸ ਕੁਨੈਕਸ਼ਨ
ਈਸਟ ਕੋਸਟ ਰੇਲਵੇ ਦੀ ਕੁੱਲ ਮੁੱਢਲੀ ਆਮਦਨ 2025-26 ’ਚ ਦਸੰਬਰ 2025 ਤੱਕ ਸਾਲਾਨਾ ਆਧਾਰ ’ਤੇ 21,543 ਕਰੋੜ ਤੋਂ ਵਧ ਕੇ 23,959 ਕਰੋੜ ਰੁਪਏ ਹੋ ਗਈ ਹੈ, ਜੋ 11.21 ਫੀਸਦੀ ਦਾ ਵਾਧਾ ਹੈ। ਇਸ ਦੌਰਾਨ ਯਾਤਰੀ ਆਮਦਨ ਸਾਲਾਨਾ ਆਧਾਰ ’ਤੇ 1,764.32 ਕਰੋੜ ਤੋਂ ਵਧ ਕੇ 1,835.91 ਕਰੋੜ ਰੁਪਏ ਹੋ ਗਈ। ਮਾਲ ਢੋਆ-ਢੁਆਈ ਤੋਂ ਹੋਣ ਵਾਲੀ ਆਮਦਨ 19,482.63 ਕਰੋੜ ਤੋਂ ਵਧ ਕੇ 21,749.38 ਕਰੋੜ ਰੁਪਏ ਤੱਕ ਪਹੁੰਚ ਗਈ। ਇਸ ਤੋਂ ਇਲਾਵਾ, ਹੋਰ ਸਰੋਤਾਂ ਤੋਂ ਹੋਣ ਵਾਲੀ ਆਮਦਨ ਵੀ 155.95 ਕਰੋੜ ਰੁਪਏ ਤੋਂ ਕਾਫ਼ੀ ਵਧ ਕੇ 239.15 ਕਰੋੜ ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਇੰਜੀਨੀਅਰ ਰਸ਼ੀਦ ਨੂੰ ਬਜਟ ਸੈਸ਼ਨ ’ਚ ਸ਼ਾਮਲ ਹੋਣ ਦੀ ਮਿਲੀ ਮਨਜ਼ੂਰੀ
NEXT STORY