ਚੰਡੀਗੜ੍ਹ (ਮਨਪ੍ਰੀਤ) - ਸ਼ਹਿਰ ਨੂੰ ਵੀਰਵਾਰ ਨੂੰ ਨਵਾਂ ਮੇਅਰ ਮਿਲ ਜਾਵੇਗਾ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਵੀ ਚੋਣ ਹੋਵੇਗੀ। ਸੈਕਟਰ-17 ਸਥਿਤ ਵਿਧਾਨ ਸਭਾ ਹਾਲ ’ਚ ਅੱਜ ਵੀਰਵਾਰ ਸਵੇਰੇ 11 ਵਜੇ ਵੋਟਿੰਗ ਸ਼ੁਰੂ ਹੋਵੇਗੀ। ਪ੍ਰਧਾਨਗੀ ਨਾਮਜ਼ਦ ਕੌਂਸਲਰ ਡਾ. ਰਮਨੀਕ ਸਿੰਘ ਬੇਦੀ ਵੱਲੋਂ ਕੀਤੀ ਜਾਵੇਗੀ। ਪ੍ਰਸ਼ਾਸਨ ਵਲੋਂ ਚੋਣ ਪ੍ਰੀਕਿਰਆ ਸਬੰਧੀ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ : ਇਕ ਤੋਂ ਬਾਅਦ ਇਕ ਕਈ ਵਾਰ ਹੋਏ ਧਮਾਕੇ ! ਚਸ਼ਮਦੀਦ ਨੇ ਦੱਸਿਆ ਅਜੀਤ ਪਵਾਰ ਦੇ ਜਹਾਜ਼ ਦਾ ਡਰਾਉਣਾ ਮੰਜ਼ਰ
ਖਿੱਚੋਤਾਣ ਕਾਰਨ ਤਿਕੋਣਾ ਮੁਕਾਬਲਾ
ਮੇਅਰ ਚੋਣਾਂ ਦਾ ਸਿਆਸੀ ਸਮੀਕਰਨ ਕਾਫੀ ਦਿਲਚਸਪ ਬਣਿਆ ਹੋਇਆ ਹੈ। ‘ਆਪ’ ਤੇ ਕਾਂਗਰਸ ਵਿਚਾਲੇ ਗੱਠਜੋੜ ਨਾ ਹੋਣ ਕਾਰਨ ਮੁਕਾਬਲਾ ਤਿਕੋਣਾ ਹੋ ਗਿਆ ਹੈ। ਭਾਜਪਾ ਵੱਲੋਂ ਮੇਅਰ ਲਈ ਮੈਦਾਨ ’ਚ ਸੌਰਭ ਜੋਸ਼ੀ ਹਨ, ਜਦਕਿ ‘ਆਪ’ ਨੇ ਯੋਗੇਸ਼ ਢੀਂਗਰਾ ਤੇ ਕਾਂਗਰਸ ਨੇ ਗੁਰਪ੍ਰੀਤ ਗਾਬੀ ਨੂੰ ਉਮੀਦਵਾਰ ਬਣਾਇਆ ਹੈ। ਸੀਨੀਅਰ ਡਿਪਟੀ ਮੇਅਰ ਅਹੁਦੇ ਲਈ ਭਾਜਪਾ ਦੇ ਜਸਮਨਪ੍ਰੀਤ ਸਿੰਘ ਬੱਬੀ, ‘ਆਪ’ ਦੇ ਮੁਨੱਵਰ ਖਾਨ ਤੇ ਕਾਂਗਰਸ ਦੇ ਸਚਿਨ ਗਾਲਵ ਵਿਚਾਲੇ ਟੱਕਰ ਹੈ। ਡਿਪਟੀ ਮੇਅਰ ਲਈ ਭਾਜਪਾ ਦੀ ਸੁਮਨ ਸ਼ਰਮਾ, ‘ਆਪ’ ਦੀ ਜਸਵਿੰਦਰ ਕੌਰ ਤੇ ਕਾਂਗਰਸ ਦੀ ਨਿਰਮਲਾ ਦੇਵੀ ਕਿਸਮਤ ਅਜ਼ਮਾ ਰਹੇ ਹਨ।
ਇਹ ਵੀ ਪੜ੍ਹੋ : ਮਹਾਰਾਸ਼ਟਰ ਪਲੇਨ ਕ੍ਰੈਸ਼ 'ਚ ਡਿਪਟੀ CM ਸਣੇ 5 ਲੋਕਾਂ ਦੀ ਮੌਤ, ਦੇਖੋ ਰੂਹ ਕੰਬਾਊ ਵੀਡੀਓ
ਨਗਰ ਨਿਗਮ ਵੱਲੋਂ ਜਾਰੀ ਤਾਜ਼ਾ ਪੱਤਰ ਅਨੁਸਾਰ, ਇਹ ਚੋਣਾਂ ‘ਸੀਕਰੇਟ ਬੈਲਟ’ ਦੀ ਬਜਾਏ ‘ਹੱਥ ਖੜ੍ਹੇ ਕਰ ਕੇ’ ਕਰਵਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਜਾਰੀ ਹੁਕਮਾਂ ਵਿਚ ਗੁਪਤ ਵੋਟਿੰਗ ਦਾ ਜ਼ਿਕਰ ਸੀ ਪਰ 28 ਜਨਵਰੀ ਨੂੰ ਜਾਰੀ ਨਵੇਂ ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਚੰਡੀਗੜ੍ਹ ਨਗਰ ਨਿਗਮ (ਕਾਰਜ ਸੰਚਾਲਨ) ਨਿਯਮਾਂ ਅਨੁਸਾਰ ਵੋਟਿੰਗ ਹੱਥ ਖੜ੍ਹੇ ਕਰ ਕੇ ਹੀ ਹੋਵੇਗੀ।
ਇਹ ਵੀ ਪੜ੍ਹੋ : ਰਾਤੋ-ਰਾਤ ਮਹਿੰਗਾ ਹੋਇਆ Gold-Silver, 20 ਹਜ਼ਾਰ ਰੁਪਏ ਤੱਕ ਵਧੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੱਚਿਆਂ ਨੂੰ ਵੇਚਣ ਦੇ ਮਾਮਲੇ ’ਚ 9 ਵਿਅਕਤੀ ਬਰੀ
NEXT STORY